ਵਾਤਾਵਰਣ ਦਿਵਸ 'ਤੇ ਮਜੀਠਾ 'ਚ ਸੰਸਥਾ ਨੇ ਰੁੱਖ ਲਗਾਓ ਵਾਤਾਵਰਣ ਬਚਾਓ ਮੁਹਿੰਮ ਦੀ ਕੀਤੀ ਸ਼ੁਰੂਆਤ - tree planting campaign
ਅੰਮ੍ਰਿਤਸਰ: ਨੌਜਵਾਨ ਸ਼ਕਤੀ ਸਮਾਜ ਭਲਾਈ ਸੰਸਥਾ ਨੇ ਵਾਤਾਵਰਣ ਦਿਵਸ ਦੇ ਮੱਦੇਨਜ਼ਰ ਰੁੱਖ ਲਗਾਓ ਵਾਤਾਵਰਣ ਬਚਾਓ ਦੀ ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਦੀ ਲੜੀ ਤਹਿਤ ਪਿੰਡ ਕੱਥੂਨੰਗਲ, ਮਾਨ, ਅਜੈਬਵਾਲੀ, ਵਰਿਆਮ ਆਦਿ ਪਿੰਡਾਂ ਵਿੱਚ ਛਾਂਦਾਰ ਬੂਟੇ ਲਗਾਏ ਗਏ। ਕਾਂਗਰਸ ਜ਼ਿਲ੍ਹੇ ਦਾ ਦਿਹਾਤੀ ਪ੍ਰਧਾਨ ਭਗਵੰਤ ਪਾਲ ਸੱਚਰ ਨੇ ਕਿਹਾ ਕਿ ਇਸ ਸੰਸਥਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸਮੂਹ ਟੀਮ ਜੋ ਕਿ ਪੜੀ ਲਿਖੀ ਵੀ ਹੈ ਅਤੇ ਸਰਕਾਰ ਦੇ ਅਦਾਰਿਆਂ ਵਿੱਚ ਸੇਵਾਵਾਂ ਵੀ ਨਿਭਾ ਰਹੇ ਹਨ, ਵਲੋਂ ਸ਼ਲਾਘਾਯੋਗ ਕਦਮ ਦੀ ਸ਼ੁਰੂਅਤ ਕੀਤੀ ਗਈ ਹੈ।