ਅਸ਼ਟਮੀ ਵਾਲੇ ਦਿਨ ਲੋਕਾਂ ਨੇ ਕੀਤੀ ਕੰਜਕਾਂ ਪੂਜਾ
ਜਲੰਧਰ: ਸ਼ਰਦ ਨਰਾਤੇ (SHARDIYA NAVRATRI) 7 ਅਕਤੂਬਰ ਤੋਂ ਸ਼ੁਰੂ ਹੋ ਚੁੱਕੇ ਹਨ ਤੇ ਇਹ 15 ਅਕਤੂਬਰ ਨੂੰ ਦੁਸਹਿਰੇ ਦੇ ਤਿਉਹਾਰ ਨਾਲ ਖ਼ਤਮ ਹੋਣਗੇ। ਮਾਂ ਦੁਰਗਾ ਦੀ ਪੂਜਾ ਦੇ ਨੌਂ ਦਿਨਾਂ ਦੌਰਾਨ, ਮਾਤਾ ਦੇ ਨੌ ਵੱਖ -ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਦੱਸ ਦਈਏ ਕਿ ਨਰਾਤੇ ਦੇ ਅੱਠਵੇਂ ਦਿਨ ਮਾਂ ਮਹਾਗੌਰੀ (MAA Mahagauri) ਦੀ ਪੂਜਾ ਹੁੰਦੀ ਹੈ। ਇਸੇ ਦੇ ਚੱਲਦੇ ਜ਼ਲੰਧਰ ਚ ਅਸ਼ਟਮੀ ਦੇ ਦਿਨ ਲੋਕਾਂ ਵੱਲੋਂ ਆਪਣੇ ਘਰ ਚ ਕੰਜਕਾਂ ਬਿਠਾ ਕੇ ਕੰਜਕ ਪੂਜਨ ਕੀਤਾ ਗਿਆ। ਇਸ ਦੌਰਾਨ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਨ੍ਹਾਂ ਨੌਂ ਨਰਾਤਿਆਂ ਦੇ ਵਿਚ ਮਾਤਾ ਦੇ ਵਰਤ ਰੱਖ ਕੇ ਮਾਤਾ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਗਈ। ਅੱਜ ਅਸ਼ਟਮੀ ਮੌਕੇ ਉਨ੍ਹਾਂ ਨੇ ਕੰਜਕ ਪੂਜਨ ਕੀਤਾ ਹੈ।