ਮੋਦੀ ਸਰਕਾਰ ਦੇ 6 ਸਾਲ ਪੂਰੇ ਹੋਣ 'ਤੇ ਤਰੁਣ ਚੁੱਗ ਨੇ ਜਲੰਧਰ 'ਚ ਕੀਤੀ ਕਾਨਫਰੰਸ - ਕੌਮੀ ਸਕੱਤਰ ਤਰੁਣ ਚੁਗ
ਜਲੰਧਰ: ਭਾਜਪਾ ਨੇ ਮੋਦੀ ਸਰਕਾਰ ਦੇ 6 ਸਾਲ ਪੂਰੇ ਹੋਣ 'ਤੇ ਕੌਮੀ ਸਕੱਤਰ ਤਰੁਣ ਚੁਗ ਨੇ ਜਲੰਧਰ 'ਚ ਪ੍ਰੈੱਸ ਵਾਰਤਾ ਕੀਤੀ। ਇਸ ਪ੍ਰੈੱਸ ਵਾਰਤਾ 'ਚ ਮੋਦੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਬਾਰੇ ਦੱਸਿਆ ਤੇ ਇਨ੍ਹਾਂ ਸਾਲਾਂ ਵਿੱਚ ਮੋਦੀ ਸਰਕਾਰ ਵੱਲੋਂ ਕਿਹੜੇ-ਕਿਹੜੇ ਮਹੱਤਵਪੂਰਨ ਕੰਮ ਦੇਸ਼ ਦੇ ਹਿੱਤ ਵਿੱਚ ਕੀਤੇ ਗਏ ਹਨ ਉਨ੍ਹਾਂ ਬਾਰੇ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਤੇ ਨਵਜੋਤ ਸਿੰਘ ਸਿੱਧੂ 'ਤੇ ਵੀ ਤੰਜ ਕੱਸੇ। ਤਰੁਣ ਚੁਗ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਐਕਸਪਾਇਰ ਇੰਜੈਕਸ਼ਨ ਹੈ ਹੁਣ ਕਿੱਥੇ ਵੀ ਚਲਾ ਜਾਵੇ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਹੁਣ ਨਵਜੋਤ ਸਿੰਘ ਨੂੰ ਇਮਰਾਨ ਖ਼ਾਨ ਦੀ ਪਾਰਟੀ 'ਚ ਚਲੇ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਲੋਕ ਇੰਤਜ਼ਾਰ ਕਰ ਰਹੇ ਹਨ ਕਿ ਕੈਪਟਨ ਸਰਕਾਰ ਕਦੋਂ ਜਾਵੇਗੀ।