ਬੀਜ ਖ਼ਰਾਬ ਨਿਕਲਣ 'ਤੇ ਕਿਸਾਨਾਂ ਨੇ ਐਸ.ਐਸ.ਪੀ ਨੂੰ ਦਰਜ ਕਰਵਾਈ ਸ਼ਿਕਾਇਤ - ਬੀਜ ਘੁਟਾਲਾ
ਅੰਮ੍ਰਿਤਸਰ: ਪੰਜਾਬ 'ਚ ਹੋਏ ਬੀਜ ਘੁਟਾਲੇ ਕਾਰਨ ਝੋਨੇ ਦੀ ਪਨੀਰੀ ਦੇ ਖ਼ਰਾਬ ਹੋਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਨੇ ਕਰਨਾਲ ਸੀਡਜ਼ ਤੋਂ ਬੀਜ ਖਰੀਦਿਆ ਸੀ ਪਰ ਬੀਜ ਦੇ ਖ਼ਰਾਬ ਨਿਕਲਣ ਨਾਲ ਉਨ੍ਹਾਂ ਦੀ ਤਿਆਰ ਕੀਤੀ ਹੋਈ ਸਾਰੀ ਪਨੀਰੀ ਖ਼ਰਾਬ ਹੋ ਗਈ ਹੈ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਸਬੰਧ 'ਚ ਕਿਸਾਨਾਂ ਨੇ ਅੰਮ੍ਰਿਤਸਰ ਪੁਲਿਸ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੂੰ ਸ਼ਿਕਾਇਤ ਕੀਤੀ ਹੈ। ਹੁਣ ਉਨ੍ਹਾਂ ਨੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।