ਸੋਮਵਾਰ ਨੂੰ ਓ ਪੀ ਸੋਨੀ ਦੀ ਅਗਵਾਈ ਵਿਚ ਉਦਯੋਗਪਤੀਆਂ ਦਾ ਵਫ਼ਦ ਚੰਨੀ ਨਾਲ ਕਰੇਗਾ ਮੀਟਿੰਗ - ਚੰਨੀ ਨਾਲ ਕਰੇਗਾ ਮੀਟਿੰਗ
ਅੰਮ੍ਰਿਤਸਰ: ਸੋਮਵਾਰ ਨੂੰ ਉਪ ਮੁੱਖ ਮੰਤਰੀ ਓ ਪੀ ਸੋਨੀ ਦੀ ਅਗਵਾਈ ਚ ਉਦਯੋਗਪਤੀਆਂ ਦਾ ਵਫ਼ਦ ਮੁੱਖ ਮੰਤਰੀ ਚੰਨੀ ਨੂੰ ਮਿਲੇਗਾ। ਜਿਕਰਯੋਗ ਹੈ ਕਿ ਉਦਯੋਗਪਤੀਆਂ ਵੱਲੋਂ ਓ ਪੀ ਸੋਨੀ ਨੂੰ ਆਪਣੀਆਂ ਮੰਗਾਂ ਨੂੰ ਲੈ ਮੰਗ ਪੱਤਰ ਦਿੱਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਬਿਜਲੀ ਵਿਚ ਰਾਹਤ ਦਿਵਾਉਣ ਲਈ ਵਿਚਾਰ ਵਟਾਂਦਾਰਾ ਕੀਤਾ ਜਾਵੇਗਾ। ਉਨ੍ਹਾਂ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਜਾਇਜ਼ ਮੰਗਾਂ ਨੂੰ ਮੁੱਖ ਮੰਤਰੀ ਜੀ ਦੇ ਧਿਆਨ ਵਿਚ ਲਿਆ ਕੇ ਫੌਰੀ ਤੌਰ 'ਤੇ ਇਸਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਕੋਲ ਤੁਹਾਡੇ ਸਾਰੇ ਮੁੱਦੇ ਚੁੱਕਾਂਗਾ ਅਤੇ ਤੁਹਾਨੂੰ ਜੋ ਮੁਸ਼ਕਲਾਂ ਆ ਰਹੀਆਂ ਹਨ ਦਾ ਹੱਲ ਵੀ ਤੁਰੰਤ ਕੀਤਾ ਜਾਵੇਗਾ।