ਕੇਜਰੀਵਾਲ ਦੇ ਐਲਾਨ 'ਤੇ ਗੁਰਦਾਸਪੁਰ ਦੀਆਂ ਮਹਿਲਾਵਾਂ ਨੇ ਕਿਹਾ... - ਸਿਰਫ਼ ਚੁਣਾਵੀ ਐਲਾਨ
ਗੁਰਦਾਸਪੁਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਮਹਿਲਾਵਾਂ ਨੂੰ ਲੈਕੇ ਬੀਤੇ ਦਿਨੀਂ ਵੱਡਾ ਐਲਾਨ ਕੀਤਾ ਗਿਆ ਹੈ। ਜਿਸ 'ਚ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਦੇਣ ਦੀ ਗੱਲ ਕੀਤੀ ਗਈ ਹੈ। ਇਸ ਨੂੰ ਲੈਕੇ ਮਹਿਲਾਵਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਦਾ ਕਹਿਣਾ ਕਿ ਇਹ ਸਿਰਫ਼ ਚੁਣਾਵੀ ਐਲਾਨ ਜੋ ਕਦੇ ਪੂਰੇ ਨਹੀਂ ਹੁੰਦੇ। ਇਸ ਦੇ ਨਾਲ ਹੀ ਕੁਝ ਦਾ ਕਹਿਣਾ ਕਿ ਅਜਿਹੀ ਭੀਖ ਦੇਣ ਨਾਲੋਂ 'ਆਪ' ਨੂੰ ਮੁਫ਼ਤ ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕੁਝ ਵਿਦਿਆਰਥਣਾਂ ਦਾ ਕਹਿਣਾ ਕਿ ਐਲਾਨ ਠੀਕ ਹੈ ਕਿਉਂਕਿ ਵਿਦਿਆਰਥੀ ਜੀਵਨ 'ਚ ਉਨ੍ਹਾਂ ਨੂੰ ਖਰਚ ਲਈ ਮਹੀਨਾਵਰ ਪੈਸੇ ਮਿਲ ਜਾਇਆ ਕਰਨਗੇ। ਇਸ ਦੇ ਨਾਲ ਹੀ ਕੁਝ ਦਾ ਕਹਿਣਾ ਕਿ ਇਹ ਤਾਂ ਸਮਾਂ ਦੱਸੇਗਾ ਕਿ ਐਲਾਨਾਂ 'ਤੇ 'ਆਪ' ਕਿੰਨਾ ਖਰਾ ਉਤਰਦੀ ਹੈ।