ਮਾਨਸਾ ਸ਼ਹਿਰ ’ਚ ਪਹੁੰਚਣ ’ਤੇ ਨਗਰ ਕੀਰਤਨ ਦਾ ਸੰਗਤ ਦੁਆਰਾ ਫੁੱਲਾਂ ਨਾਲ ਸਵਾਗਤ - ਪੰਜਾਬ ਦੀਆਂ ਖਬਰਾਂ
ਮਾਨਸਾ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਕੀਤੇ ਗਏ ਨਗਰ ਕੀਰਤਨ ਦਾ ਪੜਾਅ ਵਾਰ ਵੱਖ ਵੱਖ ਸ਼ਹਿਰਾਂ ਚੋਂ ਹੁੰਦਾ ਹੋਇਆ ਮਾਨਸਾ ਪਹੁੰਚਿਆ, ਜਿਥੇ ਸੰਗਤਾਂ ਨੇ ਨਗਰ ਕੀਰਤਨ ਦਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਥੇਦਾਰ ਰਘਵੀਰ ਸਿੰਘ ਨੇ ਕਿਹਾ ਕਿ ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵਾਂ ਜਨਮ ਸ਼ਤਾਬਦੀ ਨੂੰ ਸਬੰਧੀ ਜੋ ਨਗਰ ਕੀਰਤਨ ਪਵਿੱਤਰ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਹੋਇਆ ਹੈ, ਉਹ ਮਾਨਸਾ ਵਿਖੇ ਪਹੁੁੰਚਿਆ ਹੈ।