ਮੱਝਾਂ ਚੋਰੀ ਕਰਨ ਆਏ ਚੋਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਬਜ਼ੁਰਗ ਦਾ ਕਤਲ - ਬਜ਼ੁਰਗ ਦਾ ਕਤਲ
ਫਿਰੋਜ਼ਪੁਰ: ਕਸਬਾ ਗੁਰਹਰਸਹਾਏ ਵਿਖੇ ਇੱਕ ਬਜ਼ੁਰਗ ਦਾ ਕਤਲ ਹੋਣ ਦੀ ਖ਼ਬਰ ਹੈ। ਕਤਲ ਦੀ ਖ਼ਬਰ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਬਾਰੇ ਦੱਸਦੇ ਹੋਏ ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਜ਼ੁਰਗ ਦੀ ਪਛਾਣ 52 ਸਾਲਾ ਤ੍ਰਿਲੋਕ ਸਿੰਘ ਵਜੋਂ ਹੋਈ ਹੈ। ਮ੍ਰਿਤਕ ਮਲੂਕ ਦੇ ਪਿੰਡ ਮੋਹਨ ਦਾ ਨਿਵਾਸੀ ਹੈ ਤੇ ਪਿਛਲੇ 6 ਮਹੀਨੀਆਂ ਤੋਂ ਗੁਰਹਰਸਹਾਏ ਵਿਖੇ ਰਹਿ ਕੇ ਡੇਅਰੀ ਦਾ ਕੰਮ ਕਰ ਰਿਹਾ ਸੀ। ਦੇਰ ਰਾਤ ਕੁੱਝ ਅਣਪਛਾਤੇ ਚੋਰ ਉਸ ਦੀ ਮੱਝ ਚੋਰੀ ਕਰਨ ਆਏ ਤੇ ਰੋਕਣ 'ਤੇ ਮੁਲਜ਼ਮਾਂ ਨੇ ਉਸ ਦਾ ਕਤਲ ਕਰ ਦਿੱਤਾ। ਤ੍ਰਿਲੋਕ ਦੇ ਕਤਲ ਦਾ ਪਤਾ ਸਵੇਰੇ ਉਸ ਵੇਲੇ ਪਤਾ ਲੱਗਾ ਜਦ ਉਸ ਦਾ ਪੁੱਤਰ ਉਸ ਨੂੰ ਵੇਖਣ ਪਹੁੰਚਿਆ। ਚੋਰਾਂ ਨੇ ਉਨ੍ਹਾਂ ਦੀ ਇੱਕ ਮੱਝ, ਤੇ ਮੋਟਰਸਾਈਕਲ ਚੋਰੀ ਕੀਤੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚੋਰਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਲਈ ਪੁਲਿਸ ਡਾਗ ਸਕਵਾਯਡ ਦੀ ਮਦਦ ਵੀ ਲੈ ਰਹੀ ਹੈ। ਉਨ੍ਹਾਂ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਭਰੋਸਾ ਦਿੱਤਾ।