ਅੰਮ੍ਰਿਤਸਰ 'ਚ ਗੁਰੂ ਨਾਨਕ ਦੇਵ ਹਸਪਤਾਲ ਦੇ ਨਰਸਿੰਗ ਸਟਾਫ ਨੇ ਹਸਪਤਾਲ ਪ੍ਰਸ਼ਾਸਨ ਦਾ ਕੀਤਾ ਵਿਰੋਧ - ਕੋਰੋਨਾ ਵਇਰਸ
ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ ਦੇ ਨਰਸਿੰਗ ਸਟਾਫ ਵੱਲੋਂ ਹਸਪਤਾਲ ਪ੍ਰਸ਼ਾਸਨ ਦਾ ਵਿਰੋਧ ਕੀਤਾ ਗਿਆ। ਇਹ ਵਿਰੋਧ ਕੰਮਕਾਜ ਦੌਰਾਨ ਘਟਿਆ ਕਾਰਗੁਜ਼ਾਰੀ, ਨਰਸਾਂ ਨੂੰ ਘੱਟ ਤਨਖਾਹਾਂ ਤੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਦੇਖਭਾਲ ਲਈ ਸੀਨੀਅਰ ਡਾਕਟਰਾਂ ਤੇ ਨਰਸਾਂ ਦੀ ਡਿਊਟੀ ਨਾ ਲਾਏ ਜਾਣ ਕਾਰਨ ਕੀਤੀ ਗਈ। ਉਨ੍ਹਾਂ ਪ੍ਰਸ਼ਾਸਨ ਕੋਲੋਂ ਸੀਨੀਅਰ ਵਰਗ ਬਰਾਬਰ ਤਨਖਾਹ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜੀਵਨ ਖ਼ਤਰੇ 'ਚ ਪਾ ਕੇ ਕੰਮ ਕਰਨ ਦੀ ਬਜਾਏ ਮਹਿਜ 7 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ ਜਦਕਿ ਜਿਆਦਾ ਤਨਖਾਹਾਂ ਲੈਣ ਵਾਲੇ ਸੀਨੀਅਰ ਵਰਗ ਦੇ ਲੋਕ ਖਾਲੀ ਬੈਠਦੇ ਹਨ।