NSQF ਅਧਿਆਪਕਾਂ ਨੇ ਹੱਕੀ ਮੰਗਾਂ ਲਈ ਪਟਿਆਲਾ 'ਚ ਦਿੱਤਾ ਧਰਨਾ - ਹੱਕੀ ਮੰਗਾਂ ਲਈ ਪਟਿਆਲਾ 'ਚ ਦਿੱਤਾ ਧਰਨਾ
ਪਟਿਆਲਾ: ਇੱਥੋਂ ਦੇ ਬੱਸ ਸਟੈਂਡ ਚੌਕ ਵਿਖੇ NSQF ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹਿਆ। ਅਧਿਆਪਕ ਨੇ ਦੱਸਿਆ ਕਿ ਉਹ ਮਜ਼ਬੂਰ ਹੋ ਕੇ ਧਰਨਾ ਦੇਣ ਲਈ ਪਟਿਆਲਾ ਵਿਖੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੀ ਤਨਖਾਹ ਦੀ ਮੰਗ ਨੂੰ ਲੈ ਕੇ ਅਤੇ ਨੌਕਰੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਤਰਫ਼ੋਂ ਸਾਡੀਆਂ ਮੰਗਾਂ ਨੂੰ ਮੰਨਿਆ ਨਹੀਂ ਜਾ ਰਹੀਆਂ। ਜਿਸ ਕਰਕੇ ਉਹ ਸਰਕਾਰ ਨੂੰ ਯਾਦ ਕਰਵਾਉਣ ਲਈ ਆਏ ਹਨ।