ਜਲੰਧਰ 'ਚ ਮਿਲੀ ਐੱਨਆਰਆਈ ਦੀ ਲਾਸ਼ - covid-19
ਜਲੰਧਰ: ਕੋਰੋਨਾ ਵਾਇਰਸ ਦੇ ਚੱਲਦਿਆਂ ਸਰਕਾਰ ਐਨਆਰਆਈ ਲੋਕਾਂ ਉੱਤੇ ਖ਼ਾਸ ਨਜ਼ਰ ਰੱਖ ਰਹੀ ਹੈ। ਉੱਥੇ ਹੀ ਦੂਜੇ ਪਾਸੇ ਜਲੰਧਰ ਦੇ ਉਜਾਲਾ ਨਗਰ ਵਿਖੇ ਇੱਕ ਐਨਆਰਆਈ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਐਨਆਰਆਈ ਪਿਛਲੇ ਕਾਫ਼ੀ ਸਮੇਂ ਤੋਂ ਘਰ ਵਿਚ ਕਿਰਾਏ 'ਤੇ ਰਹਿੰਦਾ ਸੀ ਤੇ ਵੀਰਵਾਰ ਦੁਪਹਿਰ ਨੂੰ ਉਸ ਦੀ ਲਾਸ਼ ਘਰ ਦੀ ਰਸੋਈ ਵਿੱਚੋਂ ਮਿਲੀ। ਫ਼ਿਲਹਾਲ ਪੁਲਿਸ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਕਰ ਰਹੀ ਹੈ। ਮ੍ਰਿਤਕ ਐਨਆਰਆਈ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ ਹੈ। ਇਸ ਦੇ ਨਾਲ ਹੀ ਪੁਲਿਸ ਜਾਂਚ ਕਰ ਰਹੀ ਕਿ ਐਨਆਰ ਆਈ ਨੂੰ ਕੌਣ-ਕੌਣ ਮਿਲਣ ਆਉਂਦਾ ਸੀ ਤੇ ਕਿਸ ਨਾਲ ਇਸ ਦੇ ਨਜ਼ਦੀਕੀ ਸੰਬੰਧ ਸਨ।