17 ਫਰਵਰੀ ਨੂੰ ਹੋਵੇਗਾ ਐਨਆਰਆਈ ਸੰਮੇਲਨ, ਗੁਰਮੀਤ ਸਿੰਘ ਬਣੇ ਯੂਐਸ ਕੋਆਰਡੀਨੇਟਰ - ਪੰਜਾਬ ਸਰਕਾਰ
ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਹਰ ਸਾਲ ਐਨਆਰਆਈ ਸੰਮੇਲਨ ਕਰਵਾਇਆ ਜਾਂਦਾ ਹੈ। ਇਸ ਸਾਲ ਐਨਆਰਆਈ ਸੰਮੇਲਨ 17 ਫਰਵਰੀ ਨੂੰ ਹੋਵੇਗਾ। ਇਸ ਦੇ ਲਈ ਗੁਰਮੀਤ ਸਿੰਘ ਨੂੰ ਯੂਐਸ ਕੋਆਰਡੀਨੇਟਰ ਬਣਾਇਆ ਗਿਆ ਹੈ। ਇਸ ਬਾਰੇ ਦੱਸਦੇ ਹੋਏ ਗੁਰਮੀਤ ਸਿੰਘ ਨੇ ਦੱਸਿਆ ਕਿ ਸੰਮੇਲਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਐਨਆਰਆਈ ਸੰਮੇਲਨ ਕਿਸਾਨ ਅੰਦੋਲਨ ਉੱਤੇ ਕੇਂਦਰ ਰਹੇਗਾ। ਇਸ ਸੰਮੇਲਨ 'ਚ ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀ ਲੋਕ ਪੰਜਾਬ ਸਰਕਾਰ ਨਾਲ ਮਿਲ ਕੇ ਆਪਣੀ ਮੁਸ਼ਕਲਾਂ ਸਾਂਝੀਆਂ ਕਰਦੇ ਹਨ। ਗੁਰਮੀਤ ਨੇ ਅਮੀਰਕਾ 'ਚ ਰਹਿਣ ਵਾਲੇ ਭਾਈਚਾਰੇ ਵੱਲੋਂ ਕਿਸਾਨਾਂ ਨੂੰ ਵੱਡਾ ਸਮਰਥਨ ਦਿੱਤੇ ਜਾਣ ਦੀ ਗੱਲ ਆਖੀ।