ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਐਨਆਰਆਈ ਨੇ ਕਿਸਾਨੀ ਮੋਰਚੇ 'ਚ ਭੇਜੀ ਤੇਰ੍ਹਵੀਂ ਰਸਦ
ਫਿਲੌਰ: ਇੱਥੋਂ ਦੇ ਪਿੰਡ ਰੁੜਕਾ ਕਲਾਂ ਦੀ ਗ੍ਰਾਮ ਪੰਚਾਇਤ ਕੁਲਵਿੰਦਰ ਕੌਰ ਅਤੇ ਪਤੀ ਸਮਾਜਸੇਵੀ ਪਰਦੀਪ ਪੋਲਰ ਨੇ ਦੋ ਲੱਖ ਰੁਪਏ ਅਤੇ ਸਵਰਗਵਾਸੀ ਸੋਹਨ ਲਾਲ ਦੇ ਪਰਿਵਾਰ ਨੇ 50 ਹਜ਼ਾਰ ਰੁਪਏ ਦੀ ਰਾਸ਼ੀ ਦਿੱਲੀ ਸੰਘਰਸ਼ ਕਰ ਰਹੇ ਕਿਸਾਨਾਂ ਲਈ ਭੇਜੀ ਗਈ। ਇਹ ਰਾਸ਼ੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਦਿੱਤੀ ਗਈ ਹੈ। ਪਿੰਡ ਵਾਸੀਆਂ ਨੇ ਕਿਹਾ ਕਿ 14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਆ ਰਿਹਾ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਵੱਲ ਦਿੱਲੀ ਮੋਰਚੇ ਉੱਤੇ ਪੰਜਾਬ ਹਰਿਆਣਾ ਦੇ ਸਮਾਜਿਕ ਧਾਰਮਿਕ ਸੰਸਥਾਵਾਂ ਅਤੇ ਐੱਨਆਰਆਈ ਭਰਾਵਾਂ ਦੇ ਸੰਯੋਗ ਨਾਲ ਉਥੇ ਮਾਂ ਧਰਤੀ ਦੀ ਵਾਰਤਾ ਦੇ ਉਪਰਾਲੇ ਦੇ ਚੱਲ ਰਹੇ ਲੰਗਰ ਟਰੱਕ ਦੇ ਰੂਪ ਵਿੱਚ ਭੇਜਿਆ ਗਿਆ।