ਕੈਨੇਡਾ ਰਹਿੰਦੇ ਐਨਆਰਆਈ ਨਾਲ ਬੈਂਕ ਮੈਨੇਜਰ ਨੇ ਮਾਰੀ ਠੱਗੀ - NRI police station officer
ਅੰਮ੍ਰਿਤਸਰ: ਸ਼ਹਿਰ ’ਚ ਐਨਆਰਆਈ ਥਾਣੇ ਦੀ ਪੁਲਿਸ ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵੱਲੋਂ ਕੈਨੇਡਾ ਰਹਿ ਰਹੇ ਵਿਅਕਤੀ ਦੇ ਖਾਤੇ ਚੋਂ ਲੱਖਾਂ ਹੀ ਰੁਪਏ ਲੈ ਕੇ ਫਰਾਰ ਹੋ ਗਿਆ। ਮਾਮਲੇ ਸਬੰਧੀ ਐਨਆਰਆਈ ਥਾਣੇ ਦੇ ਜਾਂਚ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਕੈਨੇਡਾ ਰਹਿੰਦੇ ਇੱਕ ਵਿਅਕਤੀ ਵੱਲੋਂ ਉਨ੍ਹਾਂ ਨੂੰ ਠੱਗੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸਦੇ ਜਾਂਚ ਕਰਦਿਆਂ ਉਨ੍ਹਾਂ ਨੇ ਪੁਨੀਤ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਐੱਚਡੀਐਫਸੀ ਬੈਂਕ ’ਚ ਕੌਰਟ ਰੋਡ ਬਰਾਂਚ ਹੈ ਨੇ ਖਾਤਾਧਾਰਕ ਦੇ ਨਾਂ ’ਤੇ ਚੈੱਕਬੁੱਕ ਅਪਲਾਈ ਕੀਤਾ। ਇਸ ਤੋਂ ਬਾਅਦ ਚੈੱਕ ਰਾਹੀ ਖਾਤੇ ਚੋਂ 3 ਲੱਖ 75 ਹਜ਼ਾਰ ਰੁਪਏ ਕੱਢਵਾ ਲਏ ਅਤੇ ਦੁਬਈ ਫਰਾਰ ਹੋ ਗਿਆ ਸੀ, ਜਿਸ ਨੂੰ ਦਿੱਲੀ ਆਉਣ ’ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।