ਨਰੇਗਾ ਮਜਦੂਰਾਂ ਨੇ ਕੀਤਾ ਰੋਸ ਪ੍ਰਦਰਸ਼ਨ, ਡੀਸੀ ਨੂੰ ਸੌਂਪਿਆ ਮੰਗ ਪੱਤਰ - NREGA workers protest
ਮਾਨਸਾ: ਨਰੇਗਾ ਵਰਕਰਜ਼ ਯੂਨੀਅਨ ਵਲੋਂ ਪਿੰਡ ਜੌੜਕਿਆਂ ਦੇ ਮਜ਼ਦੂਰਾਂ ਨੂੰ ਨਰੇਗਾ ਦੇ ਕੰਮ ਤੋਂ ਹਟਾਉਣ ਦੇ ਚੱਲਦਿਆਂ ਮਾਨਸਾ ਦੇ ਬਾਲ ਭਵਨ 'ਚ ਰੋਸ ਪ੍ਰਦਰਸ਼ਨ ਕਰਦਿਆਂ ਡੀ.ਸੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਨਰੇਗਾ ਮਜ਼ਦੂਰਾਂ ਦਾ ਇਲਜ਼ਾਮ ਹੈ ਕਿ ਸਰਪੰਚ ਵਲੋਂ ਉਨ੍ਹਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਬੀ.ਡੀ.ਪੀ.ਓ ਤੋਂ ਕੰਮ ਦੀ ਮੰਗ ਕੀਤੀ। ਜਿਸ ਤੋਂ ਬਾਅਦ ਸਰਪੰਚ ਨੇ ਜਿੱਦ ਦੇ ਚੱਲਦਿਆਂ ਉਨ੍ਹਾਂ ਨੂੰ ਕੰਮ ਤੋਂ ਹਟਾ ਦਿੱਤਾ। ਉਨ੍ਹਾਂ ਦਾ ਕਹਿਣਾ ਕਿ ਕਈ ਅਜਿਹੇ ਨਰੇਗਾ ਵਰਕਰ ਹਨ, ਜਿਨ੍ਹਾਂ ਦੀ ਘਰ ਬੈਠੇ ਹਾਜ਼ਰੀ ਲੱਗ ਰਹੀ ਹੈ।