ਹੁਣ ਕਿਸਾਨਾਂ ਨੇ ਸਿੱਧੂ ਨੂੰ ਪਾਇਆ ਘੇਰਾ! - the farmers
ਰੂਪਨਗਰ :ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਤੋ ਬਾਅਦ ਆਪਣੇ ਪਹਿਲੇ ਦੌਰੇ ਦੌਰਾਨ ਚਮਕੌਰ ਸਾਹਿਬ ਵਿਖੇ ਗੁਰਦਆਰਾ ਸ਼੍ਰੀ ਕੋਤਵਾਲੀ ਸਾਹਿਬ ਨਕਮਸਤਕ ਹੋਣ ਪੁੱਜੇ।ਇਸ ਮੌਕੇ 7 ਕਿਸਾਨ ਜਥੇਬੰਦੀਆਂ ਨੇ ਸਯੁੰਕਤ ਮੋਰਚੇ ਦੀ ਕਾਲ ਤੇ ਸਿੱਧੂ ਦਾ ਜ਼ੋਰਦਾਰ ਵਿਰੋਧ ਕੀਤਾ। ਕਿਸਾਨਾ ਨੇ ਕਿਹਾ ਕਿ ਸਿੱਧੂ ਕਿਸਾਨਾ ਦੇ ਮਸਲੇ ਹੱਲ ਨਹੀਂ ਕਰ ਸਕਦਾ। ਜੇਕਰ ਇਹ ਮਸਲੇ ਦਾ ਹੱਲ ਕਰਨਾ ਚਾਹੁੰਦੇ ਹਨ ਤਾਂ ਭੁੱਖ ਹੜਤਾਲ ਤੇ ਬੈਠੇ ਬਿਨ੍ਹਾ ਨਹੀ ਕਰ ਸਕਦੇ। ਕਿਸਾਨਾ ਨੇ ਕਿਹਾ ਕਿ ਕਿਸਾਨ ਆਪਣਿਆਂ ਸਮੱਸਿਆਵਾਂ ਲੈ ਕੇ ਸਿੱਧੂ ਦੇ ਕੋਲ ਨਹੀ ਜਾਣਗੇ।