ਨੋਨੀ ਮਾਨ ਹਮਲਾ ਮਾਮਲਾ: ਕਿਸਾਨਾਂ ਨੇ ਲਗਾਏ ਅਕਾਲੀ ਦਲ 'ਤੇ ਵੱਡੇ ਇਲਜਾਮ - Ferozepur
ਫਿਰੋਜ਼ਪੁਰ: ਅਕਾਲੀ ਉਮੀਦਵਾਰ ਦੀ ਗੱਡੀ ਭੰਨਣ ਦਾ ਮਾਮਲਾ ਪੂਰੀ ਤਰਾਂ ਗਰਮਾ ਚੁੱਕਿਆ ਹੈ। ਅਕਾਲੀ ਦਲ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਇਹ ਸਭ ਕਾਂਗਰਸੀ ਵਿਧਾਇਕ ਦੀ ਸ਼ਹਿ ਤੇ ਇਹ ਹੋਇਆ ਪਰ ਇਸ ਮਾਮਲੇ ਚ ਗੱਡੀ ਭੰਨਣ ਵਾਲੇ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਨੇ ਅਕਾਲੀ ਦਲ 'ਤੇ ਇਲਜ਼ਾਮ ਲਗਾਉਦਿਆਂ ਕਿਹਾ ਕਿ ਫਿਰੋਜ਼ਪੁਰ 'ਚ ਹਰਸਿਮਰਤ ਕੌਰ ਬਾਦਲ ਨੇ ਪਹੁੰਚਣਾ ਸੀ। ਜਿਸ ਕਰਕੇ ਪ੍ਰਸ਼ਾਸਨ ਨੇ 10 ਕੁ ਬੰਦਿਆਂ ਨੂੰ ਹਰਸਿਮਰਤ ਕੌਰ ਬਾਦਲ ਨਾਲ ਮਿਲਣ ਦੀ ਮਨਜ਼ੂਰੀ ਦਿੱਤੀ ਸੀ। ਪਰ ਜਦੋਂ ਅਸੀਂ ਪਹੁੰਚੇ ਤਾਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਿੰਦੂ ਨੇ ਸਾਡੇ ਤੇ ਗੱਡੀ ਝੜਾਉਣ ਦੀ ਕੋਸ਼ਿਸ ਕੀਤੀ। ਉਧਰ ਇਸ ਮਾਮਲੇ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਕਿਸਾਨ ਅਗੂ ਹਰਨੇਕ ਮਹਿਮਾ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ ਇਹ ਅਕਾਲੀ ਦਲ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ, ਨਾਲ ਹੀ ਕਿਹਾ ਕਿ ਜੇਕਰ ਅਕਾਲੀ ਦਲ ਵੋਟਾਂ ਲੈਣੀਆਂ ਚਾਹੁੰਦਾ ਹੈ ਤਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦੇਵੇ।