ਮਲੇਰਕੋਟਲਾ 'ਚ ਭਲਕੇ ਕਿਸਾਨਾਂ ਦੀਆਂ 14 ਜਥੇਬੰਦੀਆਂ ਕਰਨਗੀਆਂ ਗੈਰ ਸਿਆਸੀ ਵੱਡੀ ਰੈਲੀ - ਸੀਏਏ
ਕੇਂਦਰ ਸਰਕਾਰ ਵੱਲੋਂ ਐੱਨਆਰਸੀ ਤੇ ਸੀਏਏ ਨੂੰ ਦੇਸ਼ 'ਚ ਲਾਗੂ ਕੀਤਾ ਗਿਆ ਹੈ। ਜਦੋਂ ਤੋਂ ਇਸ ਕਾਨੂੰਨ ਨੂੰ ਸਾਂਸਦ 'ਚ ਪਾਸ ਕੀਤਾ ਗਿਆ ਹੈ, ਉਸ ਵੇਲੇ ਤੋਂ ਹੀ ਲੋਕਾਂ ਵੱਲੋਂ ਇਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਧਰਨੇ 'ਚ ਕਿਸਾਨ ਜਥੇਬੰਦੀਆਂ ਵੱਲੋਂ ਵੀ ਮੁਸਲਿਮ ਭਾਈਚਾਰੇ ਦਾ ਸਾਥ ਦਿੱਤਾ ਜਾ ਰਿਹਾ ਹੈ। ਅਜਿਹੇ 'ਚ ਕਿਸਾਨਾਂ ਦੀਆਂ 14 ਜਥੇਬੰਦੀਆਂ ਵੱਲੋਂ ਮਿਲ ਕੇ 16 ਫਰਵਰੀ ਨੂੰ ਮਲੇਰਕੋਟਲਾ ਵਿੱਚ ਇੱਕ ਗੈਰ ਸਿਆਸੀ ਵੱਡੀ ਰੈਲੀ ਕੀਤੀ ਜਾ ਰਹੀ ਹੈ। ਰੈਲੀ ਤੋਂ ਪਹਿਲਾ 14 ਜਥੇਬੰਦੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਰੈਲੀ ਲਈ ਵੱਡੀ ਗਿਣਤੀ 'ਚ ਲੋਕ ਸ਼ਿਰਕਤ ਕਰ ਰਹੇ ਹਨ, ਜਿਨ੍ਹਾਂ 'ਚ ਮਹਿਲਾਵਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਕਿਸਾਨ ਆਗੂ ਨੇ ਕਿਹਾ ਕਿ ਰੈਲੀ 'ਚ ਇੱਕ ਲੱਖ ਵਿਅਕਤੀ ਦੇ ਖਾਣੇ ਤੋਂ ਲੈ ਕੇ ਆਉਣ ਜਾਣ ਦਾ ਸਾਰਾ ਪ੍ਰਬੰਧ ਮੁਕੰਮਲ ਕੀਤਾ ਗਿਆ ਹੈ। ਦੂਜੇ ਪਾਸੇ ਇਨ੍ਹਾਂ ਅਲੱਗ ਅਲੱਗ ਜਥੇਬੰਦੀਆਂ ਦੇ ਆਗੂਆਂ ਨੇ ਇਹ ਸਥਿਤੀ ਸਪੱਸ਼ਟ ਕੀਤੀ ਹੈ ਕਿ ਇਸ ਹੋਣ ਜਾਣ ਵਾਲੀ ਵੱਡੇ ਪੱਧਰ ਦੀ ਰੈਲੀ ਗੈਰ ਸਿਆਸੀ ਹੋਵੇਗੀ। ਇਸ ਵਿੱਚ ਕਿਸੇ ਵੀ ਸਿਆਸਤਦਾਨ ਦੀ ਐਂਟਰੀ 'ਤੇ ਪਾਬੰਦੀ ਲੱਗੀ ਹੋਈ ਹੈ। ਇਸ ਤਰ੍ਹਾਂ ਪਹਿਲੀ ਵਾਰ ਹੋਵੇਗਾ ਕਿ ਕੋਈ ਗੈਰ ਸਿਆਸੀ ਰੈਲੀ ਵੀ ਵੱਡੀ ਰੈਲੀ ਸਾਬਿਤ ਹੋਵੇਗੀ।