ਟਰਾਂਸਪੋਰਟ ਮੰਤਰੀ ਦੇ ਹੁਕਮਾਂ 'ਤੇ ਟੈਕਸ ਨਾ ਭਰਨ ਵਾਲੀਆਂ ਬੱਸਾਂ ਨੂੰ ਕੀਤਾ ਬੰਦ
ਫਿਰੋਜ਼ਪੁਰ:ਪੰਜਾਬ ਦੇ ਟਰਾਂਸਪੋਰਟ ਮੰਤਰੀ (Minister of Transport) ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਦੇ ਹੁਕਮਾਂ ਅਨੁਸਾਰ ਬਿਨਾਂ ਟੈਕਸ ਭਰਨ ਵਾਲੀਆਂ ਅਤੇ ਇਕ ਨੰਬਰ ਦੀਆਂ ਦੋ-ਦੋ ਬੱਸਾਂ ਸੜਕਾਂ ਤੇ ਦੌੜਨ ਵਾਲੀਆ ਉਤੇ ਸਖਤ ਕਾਰਵਾਈ ਕੀਤੀ ਗਈ।ਜ਼ੀਰਾ ਵਿਚ ਆਰਟੀਓ ਪਰਦੀਪ ਸਿੰਘ ਭੁੱਲਰ ਵੱਲੋਂ ਮੱਖੂ ਅਤੇ ਜ਼ੀਰਾ ਵਿੱਚ ਬੱਸਾਂ (Buses) ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊ ਦੀਪ, ਬਾਬਾ ਬੁੱਢਾ ਸਾਹਿਬ, ਗਗਨਦੀਪ ਤੇ ਰਾਜ ਟਰਾਂਸਪੋਰਟ ਦੀਆਂ 4 ਬੱਸਾਂ ਵੱਲੋ ਬਿਨਾਂ ਟੈਕਸ ਭਰੇ ਸਵਾਰੀਆਂ ਢੋਣ ਦਾ ਕੰਮ ਕੀਤਾ ਜਾ ਰਿਹਾ ਸੀ। ਜਿਨ੍ਹਾਂ ਨੂੰ ਬਾਊਂਡ ਕਰਕੇ ਥਾਣਾ ਜ਼ੀਰਾ ਤੇ ਮੱਖੂ ਵਿਚ ਬੰਦ ਕੀਤਾ ਗਿਆ ਹੈ।