ਅਸ਼ਵਨੀ ਸ਼ਰਮਾ ਦਾ ਭਾਜਪਾ ਪੰਜਾਬ ਪ੍ਰਧਾਨ ਬਣਨਾ ਲਗਭਗ ਤੈਅ - ਅਸ਼ਵਨੀ ਸ਼ਰਮਾ
ਪੰਜਾਬ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਲਈ ਅਸ਼ਵਨੀ ਸ਼ਰਮਾ ਨੇ ਹੀ ਸਿਰਫ਼ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਜਲੰਧਰ ਦੇ ਸਰਕਟ ਹਾਊਸ ਵਿੱਚ ਪੰਜਾਬ ਪ੍ਰਧਾਨ ਅਤੇ ਕਾਰਜਕਾਰਨੀ ਦੀਆਂ ਚੋਣਾਂ ਦੇ ਇੰਚਾਰਜ ਮਹੇਸ਼ ਗਿਰੀ ਦੀ ਦੇਖ ਰੇਖ ਵਿੱਚ ਇਹ ਪ੍ਰਕਿਰਿਆ ਸ਼ੁਰੂ ਹੋਈ। ਉੱਥੇ ਹੀ ਨੈਸ਼ਨਲ ਕੌਂਸਿਲ ਦੇ ਮੈਂਬਰ ਲਈ ਤੀਕਸ਼ਨ ਸੂਦ, ਇਕਬਾਲ ਸਿੰਘ ਲਾਲਪੁਰ, ਮਾਸਟਰ ਮੋਹਨ ਲਾਲ, ਲਕਸ਼ਮੀ ਕਾਂਤਾ ਚਾਵਲਾ, ਮੋਹਨ ਲਾਲ ਗਰਗ, ਪ੍ਰੇਮ ਗੁਗਲਾਨੀ, ਸੁਰਜੀਤ ਕੁਮਾਰ ਜਿਆਣੀ, ਕੇਵਲ ਕੁਮਾਰ, ਡਾਕਟਰ ਬਲਦੇਵ ਚਾਵਲਾ, ਓਂਕਾਰ ਸਿੰਘ ਪਾਹਵਾ, ਮਹਿੰਦਰ ਭਗਤ, ਡਾਕਟਰ ਦਿਲਗਾਬ ਰਾਏ, ਧਰਮਪਾਲ ਰਾਏ ਨੇ ਨਾਮਾਂਕਨ ਭਰਿਆ ਹੈ।