ਰਾਏਕੋਟ ਦੇ ਬਿਜਲੀ ਘਰ 'ਚ ਸਮਾਜਿਕ ਦੂਰੀ ਦੀਆਂ ਸ਼ਰੇਆਮ ਉਡ ਰਹੀਆਂ ਨੇ ਧੱਜੀਆਂ
ਰਾਏਕੋਟ: ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਸ਼ਹਿਰ ਦੇ ਬਿਜਲੀ ਘਰ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਬਿਜਲੀ ਬਿੱਲ ਭਰਨ ਵਾਲੇ ਕਾਊਂਟਰ ਅੱਗੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ, ਪਰੰਤੂ ਮੌਕੇ 'ਤੇ ਕੋਈ ਵੀ ਵਰਕਰ ਜਾਂ ਅਧਿਕਾਰੀ ਨਿਯਮਾਂ ਦੀ ਪਾਲਣਾ ਲਈ ਮੌਜੂਦ ਨਹੀਂ ਹੁੰਦਾ। ਬਿੱਲ ਭਰਨ ਲਈ ਲਗਾਈ ਮਸ਼ੀਨ ਨੂੰ ਵੀ ਅਧਿਕਾਰੀਆਂ ਨੇ ਚੁਕਵਾ ਦਿੱਤਾ ਹੈ। ਉਧਰ, ਐਸਡੀਓ ਕੁਲਦੀਪ ਕੁਮਾਰ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਵੱਲੋਂ ਸਮਾਜਿਕ ਦੂਰੀ ਦੀ ਪਾਲਣਾ ਲਈ ਹਰ ਸੰਭਵ ਯਤਨ ਕੀਤਾ ਜਾਂਦਾ ਹੈ ਅਤੇ ਮੁਲਾਜ਼ਮ ਵੀ ਤੈਨਾਤ ਰਹਿੰਦਾ ਹੈ। ਬਿੱਲ ਭਰਨ ਲਈ ਲਾਈ ਮਸ਼ੀਨ ਦਾ ਟੈਂਡਰ ਖ਼ਤਮ ਹੋਣ ਕਾਰਨ ਮਸ਼ੀਨ ਚੁਕਵਾਈ ਗਈ ਹੈ, ਛੇਤੀ ਹੀ ਨਵੇਂ ਸਿਰਿਉਂ ਟੈਂਡਰ ਹੋਣ 'ਤੇ ਮਸ਼ੀਨ ਜਲਦ ਲਗਵਾ ਦਿੱਤੀ ਜਾਵੇਗੀ।