ਕਪੂਰਥਲਾ: ਮੰਡੀ 'ਚ ਕਿਸਾਨਾਂ ਲਈ ਨਹੀਂ ਹੋਏ ਪੁਖ਼ਤਾ ਪ੍ਰਬੰਧ, ਕਿਸਾਨਾਂ ਨੇ ਚੁੱਕੇ ਸਵਾਲ
ਕਪੂਰਥਲਾ: ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫਿਊ ਕਾਰਨ ਕਿਸਾਨਾਂ ਨੂੰ ਲੇਬਰ ਤੋਂ ਲੈ ਕੇ ਮੰਡੀ ਤੱਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਜਦੋਂ ਉਹ ਆਪਣੀ ਫਸਲ ਮੰਡੀ ਵਿੱਚ ਲੈ ਕੇ ਜਾਂਦੇ ਹਨ ਤਾਂ ਉੱਥੇ ਪੁਖ਼ਤਾ ਪ੍ਰਬੰਧ ਨਹੀਂ ਮਿਲਦੇ ਜਿਸ ਕਰਕੇ ਉਹ ਹੋਰ ਨਿਰਾਸ਼ ਹੋ ਜਾਂਦੇ ਹਨ। ਦੱਸ ਦਈਏ, ਕਪੂਰਥਲਾ ਦੀ ਮੰਡੀ ਵਿੱਚ ਕਿਸਾਨ ਆਪਣੀ ਫ਼ਸਲ ਲੈ ਕੇ ਗਏ ਤਾਂ ਉਨ੍ਹਾਂ ਨੂੰ ਪੁਖ਼ਤਾ ਪ੍ਰਬੰਧ ਨਹੀਂ ਮਿਲੇ ਜਿਸ ਦੇ ਚੱਲਦਿਆਂ ਉਹ ਕਾਫ਼ੀ ਪਰੇਸ਼ਾਨ ਹੋਏ। ਉੱਥੇ ਹੀ ਕਪੂਰਥਲਾ ਮੰਡੀ ਦੇ ਉਪ ਚੈਅਰਮੈਨ ਰਜਿੰਦਰ ਕੌੜਾ ਮੰਡੀ ਵਿੱਚ ਪ੍ਰਬੰਧ ਪੂਰੇ ਹੋਣ ਦਾ ਦਾਅਵਾ ਕਰ ਰਹੇ ਹਨ ਤੇ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੰਡੀ ਵਿੱਚ ਮੀਂਹ ਸਮੇਂ ਤਰਪਾਲ ਦਾ ਖ਼ੁਦ ਇੰਤਜਾਮ ਕਰਨਾ ਪਿਆ। ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਸਰਕਾਰੀ ਬਾਬੂ ਕਣਕ 'ਚ ਨਮੀਂ ਦਾ ਬਹਾਨਾ ਲਾ ਕਣਕ ਨਹੀਂ ਖਰੀਦ ਰਹੇ ਹਨ ਤੇ ਉਨ੍ਹਾਂ ਦੀ ਕਣਕੀ ਮੰਡੀਆਂ ਵਿੱਚ ਰੁਲ ਰਹੀ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕੀ ਪ੍ਰਸ਼ਾਸਨ ਇਦਾਂ ਹੀ ਪ੍ਰਬੰਧਾ ਨੂੰ ਲੈ ਕੇ ਆਪਣੀ ਸਫ਼ਾਈ ਦਿੰਦਾ ਰਹੇਗਾ ਜਾ ਕੋਈ ਪੁਖ਼ਤਾ ਇੰਤਜ਼ਾਮ ਵੀ ਕਰੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ?