ਰੂਪਨਗਰ ਦੀ ਦਾਣਾ ਮੰਡੀ ਵਿੱਚ ਕਿਸੇ ਨੂੰ ਨਹੀਂ ਹੋਈ ਕੋਈ ਪ੍ਰੇਸ਼ਾਨੀ - ਕੋਵਿਡ-19
ਰੂਪਨਗਰ: ਕੋਰੋਨਾ ਦੀ ਮਹਾਂਮਾਰੀ ਦੇ ਚੱਲਦਿਆਂ ਕਣਕ ਦੀ ਖਰੀਦ ਦਾ 15 ਅਪ੍ਰੈਲ ਨੂੰ ਪੰਜਾਬ 'ਚ ਪਹਿਲਾ ਦਿਨ ਸੀ। ਰੂਪਨਗਰ ਦੀ ਦਾਣਾ ਮੰਡੀ ਵਿੱਚ ਇਹ ਖਰੀਦ ਦਾ ਦਿਨ ਬਹੁਤ ਵਧੀਆ ਰਿਹਾ। ਸਾਰੀ ਕਣਕ ਖਰੀਦੀ ਗਈ ਤੇ ਉਸ ਦੇ ਨਾਲ ਹੀ ਲਿਫਟਿੰਗ ਹੋ ਗਈ। ਕੁੱਲ ਮਿਲਾ ਕੇ ਰੂਪਨਗਰ ਦੀ ਦਾਣਾ ਮੰਡੀ ਵਿੱਚ ਕਣਕ ਦੀ ਖਰੀਦ ਦਾ ਪਹਿਲਾ ਦਿਨ ਬਹੁਤ ਵਧੀਆ ਰਿਹਾ। ਕਿਸਾਨਾਂ ਦੇ ਨਾਲ ਨਾਲ ਆੜ੍ਹਤੀਆਂ ਤੇ ਖ਼ਰੀਦ ਏਜੰਸੀਆਂ ਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਉਧਰ ਦੂਜੇ ਪਾਸੇ 48 ਘੰਟਿਆਂ ਦੇ ਅੰਦਰ ਅੰਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਪੇਮੈਂਟ ਕੀਤੀ ਜਾਵੇਗੀ ਤੇ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਕਿਸਾਨਾਂ ਨੂੰ ਇਹ ਪੇਮੈਂਟ ਕਦੋਂ ਤੱਕ ਜਾਰੀ ਕਰਦੀ ਹੈ।