ਅਜ਼ਾਦੀ ਘੁਲਾਟੀਏ ਸੁਲੱਖਣ ਦੀ ਹੋਈ ਅੰਤਿਮ ਅਰਦਾਸ ਨਹੀਂ ਪਹੁੰਚਿਆ ਕੋਈ ਸਿਆਸੀ ਲੀਡਰ - State President
ਤਰਨ ਤਾਰਨ : ਦੇਸ਼ ਦੀ ਅਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ 101 ਸਾਲਾ ਉਘੇ ਅਜ਼ਾਦੀ ਘੁਲਾਟੀਏ ਸੁਲੱਖਣ ਸਿੰਘ ਪਿੰਡ ਨਾਰਲਾ ਸੰਖੇਪ ਬਿਮਾਰੀ ਹੋਣ ਕਾਰਨ ਅਕਾਲ ਚਲਾਣਾ ਕਰ ਗਏ ਸਨ। ਉਹਨਾ ਦੀ ਅੰਤਿਮ ਅਰਦਾਸ ਗੁਰਦੁਆਰਾ ਭਾਈ ਜੇਠਾ ਜੀ ਵਿਖੇ ਹੋਈ। ਇਸ ਮੋਕੇ ਵੱਖ ਵੱਖ ਬੁਲਾਰਿਆ ਨੇ ਸਰਧਾ ਦੇ ਫੁੱਲ ਭੇਟ ਕੀਤੇ।ਫਰੀਡਮ ਫਾਈਟਰ ਦੇ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵਿੱਚੋਂ ਕੋਈ ਵੀ ਨਹੀਂ ਹਾਜ਼ਰ ਹੋਇਆ ਹੈ।ਖਾਲਸਾ ਨੇ ਕਿਹਾ ਕਿ ਸਸਕਾਰ ਮੌਕੇ ਸੁਲੱਖਣ ਸਿੰਘ ਦੀ ਦੇਹ ਤੇ ਸਰਕਾਰੀ ਅਧਿਕਾਰੀਆ ਵੱਲੋ ਤਿਰੰਗਾ ਨਾ ਪਾਕੇ ਅਜ਼ਾਦੀ ਘੁਲਾਟੀਏ ਹੋਣ ਦੇ ਹੱਕ ਤੋ ਵਾਝਾ ਰੱਖਿਆ ਗਿਆ। ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ ਕਿ ਪਿੰਡ ਨਾਰਲੇ ਦੇ ਸਰਕਾਰੀ ਸਕੂਲ ਦਾ ਨਾਂ ਨੂੰ ਬਾਪੂ ਸੁਲੱਖਣ ਸਿੰਘ ਨੇ ਨਾਂਅ ਉੱਤੇ ਰੱਖਿਆ ਜਾਵੇ।