ਰੂਪਨਗਰ ਵਿੱਚ ਫਿਲਹਾਲ ਕੋਈ ਕੋਰੋਨਾ ਪੌਜ਼ੀਟਿਵ ਕੇਸ ਨਹੀਂ
ਰੂਪਨਗਰ: ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਜਿੱਥੇ ਸੂਬੇ ਭਰ ਵਿੱਚ ਕਰਫ਼ਿਊ ਜਾਰੀ ਹੈ, ਉਥੇ ਹੀ ਰੂਪਨਗਰ ਜ਼ਿਲ੍ਹੇ ਵਿੱਚੋ ਤਾਜ਼ਾ ਅਪਡੇਟ ਅਨੁਸਾਰ ਕੋਈ ਵੀ ਵਿਅਕਤੀ ਕੋਰੋਨਾ ਪੀੜਤ ਨਹੀਂ ਹੈ। ਜਿਨ੍ਹਾਂ ਦੋ ਮਰੀਜ਼ਾਂ ਨੂੰ ਕੋਰੋਨਾ ਪੌਜ਼ੀਟਿਵ ਹੋਇਆ ਸੀ, ਉਹ ਵੀ ਠੀਕ ਹੋ ਕੇ ਆਪਣੇ ਘਰ ਚਲੇ ਗਏ ਹਨ। ਫਿਲਹਾਲ ਕੋਈ ਵੀ ਨਵਾਂ ਮਾਮਲਾ ਕੋਰੋਨਾ ਪੌਜ਼ੀਟਿਵ ਦਾ ਇਸ ਸਮੇਂ ਰੂਪਨਗਰ ਜ਼ਿਲ੍ਹੇ ਵਿੱਚ ਨਹੀਂ ਹੈ। ਇਹ ਜਾਣਕਾਰੀ ਰੂਪਨਗਰ ਦੇ ਸਿਵਲ ਸਰਜਨ ਡਾ. ਐਚਐਨ ਸ਼ਰਮਾ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਮਰੀਜ਼ਾਂ ਦੇ 86 ਕੋਰੋਨਾ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ 74 ਰਿਪੋਰਟਾਂ ਨੈਗਟਿਵ ਆ ਚੁੱਕੀਆਂ ਹਨ ਤੇ 10 ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ ਤੇ 2 ਕੋਰੋਨਾ ਪੀੜਤ ਮਰੀਜ਼ ਠੀਕ ਹੋ ਚੁੱਕੇ ਹਨ।