ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕੋਈ ਵੀ ਭਾਜਪਾ ਦਾ ਝੰਡਾ ਨਹੀਂ ਚੁੱਕੇਗਾ: ਸ਼ੈਰੀ ਚੱਢਾ - Kheti Kanoon
ਜਲੰਧਰ: ਸ਼ਹਿਰ ’ਚ ਕਿਸਾਨਾਂ ਵੱਲੋਂ ਦਿੱਤਾ "ਭਾਰਤ ਬੰਦ" ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਸਾਰੀਆਂ ਜਥੇਬੰਦੀਆਂ ਅਤੇ ਆਮ ਲੋਕ ਸੜਕਾਂ ਤੇ ਉਤਰ ਆਏ। ਇਸ ਮੌਕੇ ਕੌਂਸਲਰ ਸ਼ੈਰੀ ਚੱਢਾ ਨੇ ਮੋਦੀ ਸਰਕਾਰ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਆਉਣ ਵਾਲੀਆਂ ਚੋਣਾਂ ’ਚ ਭਾਜਪਾ ਨੂੰ ਇੱਕ ਵੋਟ ਨਹੀਂ ਪਵੇਗੀ। ਕੌਂਸਲਰ ਸ਼ੈਰੀ ਚੱਢਾ ਨੇ ਮੋਦੀ ਸਰਕਾਰ ਨੂੰ ਚੈਲੇਂਜ ਕੀਤਾ ਕਿ ਅਗਲੇ ਸਾਲ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ’ਚ ਕਿਸੇ ਨੇ ਵੀ ਭਾਜਪਾ ਦਾ ਝੰਡਾ ਨਹੀਂ ਚੁੱਕਣਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਸਰਕਾਰ ਦਾ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖਾ ਵਿਰੋਧ ਕੀਤਾ ਜਾਵੇਗਾ।