'ਅਰੁਣ ਜੇਟਲੀ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ' - Arun Jaitely passes away
ਚੰਡੀਗੜ੍ਹ: ਕਿਰਨ ਖੇਰ ਨੇ ਅਰੁਣ ਜੇਟਲੀ ਦੇ ਦੇਹਾਂਤ ਨੂੰ ਸਮੁੱਚੀ ਬੀਜੇਪੀ ਲਈ ਵੱਡਾ ਘਾਟਾ ਕਰਾਰ ਦਿੱਤਾ ਹੈ। ਕਿਰਨ ਖੇਰ ਨੇ ਕਿਹਾ ਕਿ ਅਰੁਣ ਜੇਟਲੀ ਰਾਜ ਸਭਾ ਵਿੱਚ ਪਾਰਟੀ ਦੇ ਲੀਡਰ ਨੇਤਾ ਸਨ। ਉਹ ਬਹੁਤ ਹੀ ਹੁਸ਼ਿਆਰ ਅਤੇ ਜਵਾਨ ਨੇਤਾ ਸਨ।ਕਿਰਨ ਖੇਰ ਨੇ ਕਿਹਾ ਕਿ ਜੇਟਲੀ ਤੋਂ ਪਹਿਲਾਂ ਸੁਸ਼ਮਾ ਸਵਰਾਜ ਵੀ ਚਲੇ ਗਏ ਸਨ। ਜੇਟਲੀ ਅਤੇ ਸੁਸ਼ਮਾ ਦੋਵੇਂ ਇੱਕੋ ਉਮਰ ਦੇ ਸਨ। ਦੋਵਾਂ ਦੇ ਜਾਣ ਨਾਲ ਬੀਜੇਪੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਦੂਜੇ ਪਾਸੇ, ਹੁਸ਼ਿਆਰਪੁਰ ਤੋਂ ਕੇਂਦਰੀ ਮੰਤਰੀ ਬਣੇ ਸੋਮ ਪ੍ਰਕਾਸ਼ ਨੇ ਬੀਜੇਪੀ ਦੇ ਦਿੱਗਜ ਨੇਤਾ ਅਰੁਣ ਜੇਟਲੀ ਦੇ ਦੇਹਾਂਤ ਉੱਤੇ ਬੋਲਦਿਆਂ ਕਿਹਾ ਕਿ ਅਰੁਣ ਜੇਟਲੀ ਦੇ ਜਾਣ ਨਾਲ ਦੇਸ਼ ਅਤੇ ਪਾਰਟੀ ਨੂੰ ਬਹੁਤ ਨੁਕਸਾਨ ਹੋਇਆ ਹੈ। ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਇਸ ਦੁੱਖ ਦੇ ਸਮੇਂ ਪ੍ਰਮਾਤਮਾ ਪਰਿਵਾਰ ਨੂੰ ਸਹਿਣ ਸ਼ਕਤੀ ਬਖ਼ਸ਼ੇ।