ਕਿਸਾਨ ਮੇਲੇ ਵਿੱਚ ਕਿਸਾਨਾਂ ਦੀ ਹੀ 'ਨੋ ਐਂਟਰੀ' - ਲੁਧਿਆਣਾ ਕਿਸਾਨ ਮੇਲਾ
ਲੁਧਿਆਣਾ ਵਿੱਚ ਸਨਿੱਚਰਵਾਰ ਤੋਂ ਕਿਸਾਨ ਮੇਲੇ ਦੀ ਸ਼ੁਰੂਆਤ ਹੋਈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਇਸ ਦਾ ਉਦਘਾਟਨ ਕਰਨ ਲਈ ਪਹੁੰਚੇ। ਕਿਸਾਨ ਮੇਲੇ ਦੇ ਦੌਰਾਨ ਐਂਟਰੀ ਨੂੰ ਲੈ ਕੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਸਨ ਜਿਸ ਤੋਂ ਕਿਸਾਨ ਰੋਸ 'ਚ ਆ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਦਾ ਕਹਿਣਾ ਸੀ ਕਿ ਕਿਸਾਨ ਮੇਲਾ ਕਿਸਾਨਾਂ ਲਈ ਲਾਇਆ ਜਾਂਦਾ ਹੈ ਪਰ ਕਿਸਾਨਾਂ ਦੇ ਹੀ ਅੰਦਰ ਜਾਣ ਉੱਤੇ ਰੋਕ ਲਗਾਈ ਜਾ ਰਹੀ ਸੀ। ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਪ੍ਰਬੰਧਕਾਂ ਨੂੰ ਗੇਟ ਖੋਲ੍ਹਣੇ ਪਏ ਅਤੇ ਕਿਸਾਨਾਂ ਦੀ ਮੁੜ ਤੋਂ ਐਂਟਰੀ ਕਰਵਾਈ ਗਈ।