ਨਿਗਮ ਚੋਣਾਂ ਲੜਨ ਲਈ ਜ਼ਰੂਰੀ ਨਹੀਂ ਹੈ 'ਨੋ ਡਿਊ ਸਰਟੀਫ਼ਿਕੇਟ': ਸਤਬੀਰ ਵਾਲੀਆ - ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਤਹਿਤ
ਚੰਡੀਗੜ੍ਹ: ਨਗਰ ਨਿਗਮ ਚੋਣਾਂ ਲਈ ਟਿਕਟ ਦੀ ਆਸ ਲਾਈ ਬੈਠੇ ਦਾਅਵੇਦਾਰਾਂ ਨੂੰ ਕਈ ਤਰ੍ਹਾਂ ਦੀਆਂ ਕਾਗਜ਼ੀ ਕਾਰਵਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪ੍ਰਕਿਰਿਆ ’ਚ ਸਭ ਤੋਂ ਵੱਡੀ ਮੁਸ਼ਕਿਲ ਉਨ੍ਹਾਂ ਨੂੰ 'ਨੋ ਡਿਊ ਸਰਟੀਫ਼ਿਕੇਟ' ਹਾਸਿਲ ਕਰਨ ’ਚ ਆ ਰਹੀ ਹੈ। ਇਸ ਮੌਕੇ ਵਕੀਲ ਸਤਬੀਰ ਸਿੰਘ ਵਾਲੀਆ ਨੇ ਦੱਸਿਆ ਕਿ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਤਹਿਤ ਉਮੀਦਵਾਰ ਨੂੰ ਚੋਣ ਲੜਨ ਲਈ ਫ਼ਾਰਮ ਭਰਨ ਮੌਕੇ ਕੋਈ ਨੋ ਡਿਊ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਨੇ ਵੀ ਕਈ ਵਾਰ ਐਲਾਨ ਕੀਤਾ ਹੈ ਕਿ ਨੋ ਡਿਊ ਸਰਟੀਫਿਕੇਟ ਲਗਾਉਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਵੀ ਸੰਵਿਧਾਨ ਦੀ ਧਾਰਾ 1954 ਤਹਿਤ 'ਨੋ ਡਿਊ ਸਰਟੀਫ਼ਿਕੇਟ' ਜ਼ਰੂਰੀ ਨਹੀਂ ਕੀਤਾ ਜਾਣਾ ਚਾਹੀਦਾ।