ਸੰਗਰੂਰ ਜ਼ਿਲ੍ਹੇ 'ਚ ਹਾਲੇ ਤੱਕ ਕਿਸੇ ਜਮਾਤੀ ਦੀ ਰਿਪੋਰਟ ਨਹੀਂ ਆਈ ਪੌਜ਼ੀਟਿਵ: ਸਿਵਲ ਸਰਜਨ
ਸੰਗਰੂਰ: ਜ਼ਿਲ੍ਹੇ ਵਿੱਚ ਨਿਜ਼ਾਮੂਦੀਨ ਤੋਂ ਆਏ ਲੋਕਾਂ ਨੂੰ ਪ੍ਰਸ਼ਾਸਨ ਨੇ ਗੁਰੁਦਆਰਾ ਗੁਰੂਸਰ ਮਸਤੂਆਣਾ ਸਾਹਿਬ ਵਿਖੇ ਨਿਗਰਾਨੀ ਹੇਠ ਰੱਖਿਆ ਹੈ। ਇਸ ਦੀ ਜਾਣਕਾਰੀ ਸਿਵਲ ਸਰਜਨ ਡਾ. ਰਾਜ ਕੁਮਾਰ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਇਨ੍ਹਾਂ ਵਿਅਕਤੀਆਂ ਦੀਆਂ ਪਹਿਲਾਂ ਲਈਆਂ ਸਾਰੀਆਂ ਰਿਪੋਰਟਾਂ ਨੈਗਟਿਵ ਆਈਆਂ ਹਨ। ਸਿਵਲ ਸਰਜਨ ਨੇ ਦੱਸਿਆ ਕਿ ਜੋ ਅੱਜ ਨਵੇਂ ਨਮੂਨੇ ਲਏ ਜਾਣਗੇ ਉਨ੍ਹਾਂ ਦੀ ਰਿਪੋਰਟ ਕੱਲ ਆਵੇਗੀ।