25 ਹਜ਼ਾਰ ਕੁਇੰਟਲ ਕਣਕ ਘੁਟਾਲੇ ‘ਤੇ ਕੋਈ ਵੀ ਗ੍ਰਿਫਤਾਰੀ ਨਹੀਂ: ਸੱਜਣ ਸਿੰਘ ਚੀਮਾ - ਕਾਂਗਰਸ
ਜਲੰਧਰ:ਪਿਛਲੇ ਕੁਝ ਮਹੀਨੇ ਪਹਿਲੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਕਰੀਬ 25 ਹਜ਼ਾਰ ਕੁਇੰਟਲ ਕਣਕ ਦੇ ਘੁਟਾਲੇ ਦਾ ਮਾਮਲਾ ਹੁਣ ਫਿਰ ਤੂਲ ਫੜਦਾ ਨਜ਼ਰ ਆ ਰਿਹਾ ਹੈ। ਅੱਜ ਇਸ ਮਾਮਲੇ ਨੂੰ ਲੈ ਕੇ ਸੁਲਤਾਨਪੁਰ ਲੋਧੀ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਸੱਜਣ ਸਿੰਘ ਚੀਮਾ ਨੇ ਕਿਹਾ, ਕਿ ਗ਼ਰੀਬਾਂ ਨੂੰ ਮਿਲਣ ਵਾਲੀ ਆਟਾ ਦਾਲ ਸਕੀਮ ਦੇ ਤਹਿਤ ਗਰੀਬਾਂ ਵਿੱਚ ਵੰਡਣਾ ਸੀ। ਪਰ ਗਰੀਬਾਂ ਦੀ ਥਾਂ ਕਾਂਗਰਸ ਦੇ ਵਰਕਰਾਂ ਵੱਲੋਂ ਇਸ ਕਣਕ ਵਿਚ ਹੇਰ-ਫੇਰ ਕੀਤੀ ਗਈ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿੱਚ ਕੁਝ ਲੋਕਾਂ ‘ਤੇ ਮਾਮਲਾ ਵੀ ਦਰਜ ਕੀਤਾ ਹੈ। ਪਰ ਸਿਆਸੀ ਸ਼ੈਅ ਕਾਰਨ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।