ਭਾਈ ਨਿਰਮਲ ਸਿੰਘ ਖ਼ਾਲਸਾ ਦੀ ਜਾਨ ਬਚਾਈ ਜਾ ਸਕਦੀ ਸੀ: ਪੰਜੋਲੀ - nirmal singh khalsa
ਫ਼ਤਿਹਗੜ੍ਹ ਸਾਹਿਬ: ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਅਪਣੀ ਹੀ ਸੰਸਥਾ 'ਤੇ ਸਵਾਲ ਚੁੱਕਦੇ ਕਿਹਾ ਕਿ ਜੇ ਐਸਜੀਪੀਸੀ ਵੱਲੋਂ ਪਹਿਲਾਂ ਹੀ ਸਹੀ ਹਸਪਤਾਲ ਬਣਾਏ ਜਾਂਦੇ ਤਾਂ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਜਾਨ ਬਚਾਈ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਜੇ ਐਸਜੀਪੀ ਕੋਲ ਕੋਈ ਵੱਡਾ ਹਸਪਤਾਲ ਹੁੰਦਾ ਤਾਂ ਇਹ ਮੰਦਭਾਗੀ ਘਟਨਾ ਵਾਪਰਨੀ ਨਹੀਂ ਸੀ। ਉਨ੍ਹਾਂ ਮੰਗ ਕੀਤੀ ਕਿ ਐਸਜੀਪੀਸੀ ਸਰਾਵਾਂ ਬਣਾਉਣੀਆਂ ਬੰਦ ਕਰੇ ਅਤੇ ਹਸਪਤਾਲ ਬਣਾਉਣੇ ਸ਼ੁਰੂ ਕਰੇ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨਿਵਰਸਿਟੀ ਨੂੰ ਬਦਲ ਕੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਟਰਨੈਸ਼ਨਲ ਹਸਪਤਾਲ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਇਆ ਜਾ ਸਕੇ।