ਨਿਰੰਕਾਰੀ ਮਿਸ਼ਨ ਨੇ ਪੀ.ਜੀ.ਆਈ. ਬਲੱਡ ਬੈਂਕ ਦੇ ਆਵਾਹਨ 'ਤੇ ਲਗਾਇਆ ਖੂਨ ਦਾਨ ਕੈਂਪ - PGI blood bank
ਚੰਡੀਗੜ੍ਹ: ਲੌਕਡਾਊਨ ਕਾਰਨ ਲੋਕ ਹਸਪਤਾਲਾਂ ਵਿੱਚ ਕੋਰੋਨਾ ਦੇ ਡਰ ਤੋਂ ਖੂਨ ਦਾਨ ਕਰਨਾ ਬਹੁਤ ਘੱਟ ਗਏ ਹਨ ਜਿਸ ਕਰਕੇ ਬਲੱਡ ਬੈਂਕਾਂ ਦੇ ਵਿੱਚ ਖੂਨ ਦੀ ਬਹੁਤ ਕਮੀ ਹੋ ਚੁੱਕੀ ਹੈ। ਪੀਜੀਆਈ ਦੇ ਬਲੱਡ ਬੈਂਕ ਵਿੱਚ ਵੀ ਖ਼ੂਨ ਦਾ ਬਹੁਤ ਘਾਟਾ ਚੱਲ ਰਿਹਾ ਹੈ। ਇਸੇ ਤਹਿਤ ਲੌਕਡਾਊਨ ਦੇ ਦੌਰਾਨ ਨਿਰੰਕਾਰੀ ਮਿਸ਼ਨ ਪੰਚਕੂਲਾ ਬ੍ਰਾਂਚ ਨੇ ਪੀ.ਜੀ.ਆਈ. ਬਲੱਡ ਬੈਂਕ ਦੇ ਆਵਾਹਨ 'ਤੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ। ਸਰਕਾਰ ਵੱਲੋਂ ਜਾਰੀ ਹਿਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਨੇ ਖੂਨ ਦਾਨ ਕੀਤਾ।