ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸ਼ਹਿਰ ਵਿੱਚ ਕੱਢੀ ਗਈ ਨਾਇਟ ਰਨ ਮੈਰਾਥਨ - ਸ਼ਹਿਰ ਵਿੱਚ ਕੱਢੀ ਗਈ ਨਾਇਟ ਰਨ ਮੈਰਾਥਨ
ਔਰਤਾਂ ਉੱਤੇ ਵਧ ਰਹੇ ਅੱਤਿਆਚਾਰ ਅਤੇ ਜ਼ੁਰਮਾਂ ਦੇ ਵਿਰੁੱਧ ਵੱਖ ਵੱਖ ਜਥੇਬੰਦੀਆਂ ਆਪਣੀ ਆਪਣੀ ਆਵਾਜ ਚੁੱਕ ਰਹਿਆਂ ਹਨ। ਔਰਤਾਂ ਦੇ ਹੱਕਾਂ ਵਿੱਚ ਨਿਤਰਦੇ ਹੋਏ ਪੌਂਟੀ ਚੱਢਾ ਫਾਊਂਡੇਸ਼ਨ ਵੱਲੋਂ ਮੋਹਾਲੀ ਦੇ 85 ਸੈਕਟਰ ਵਿੱਚ ਨਾਈਟ ਰਨ ਮੈਰਾਥਨ ਕੱਢੀ ਗਈ। ਇਸ ਰਨ ਵਿੱਚ ਕਰੀਬ ਪੰਜ ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਇਹ ਮੈਰਾਥਨ ਨੂੰ ਮੋਹਾਲੀ ਦੇ ਐਸਐਸਪੀ ਕੁਲਦੀਪ ਚਾਹਲ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਪੰਜ ਕਿਲੋਮੀਟਰ ਦੀ ਇਸ ਮੈਰਾਥਨ ਦੇ ਵਿੱਚ ਪੂਰੀ ਟ੍ਰਾਈਸਿਟੀ ਦੇ ਲੋਕਾਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ।