ਪ੍ਰਾਈਵੇਟ ਬੱਸਾਂ ਤੇ ਆਰਟੀਓ ਵੱਲੋਂ ਕੱਸੀ ਗਈ ਨਕੇਲ
ਬਠਿੰਡਾ: ਅਧੂਰੇ ਕਾਗਜ਼ ਪੱਤਰਾਂ ਵਾਲੀਆਂ ਅੱਧੀ ਦਰਜਨ ਦੇ ਕਰੀਬ ਬੱਸਾਂ ਦੇ ਚਲਾਨ ਕੱਟੇ ਗਏ। ਬਠਿੰਡਾ ਦੇ ਜੀ.ਟੀ ਰੋਡ ਤੇ ਆਰਟੀਓ ਬਲਵਿੰਦਰ ਸਿੰਘ ਵੱਲੋਂ ਬੱਸ ਆਪ੍ਰੇਟਰਾਂ ਤੇ ਨਕੇਲ ਕੱਸਦੇ ਹੋਏ ਉਨ੍ਹਾਂ ਦੇ ਕਾਗਜ਼ ਚੈੱਕ ਕੀਤੇ ਗਏ ਅਤੇ ਉਨ੍ਹਾਂ ਦੇ ਚਲਾਨ ਕੱਟੇ ਗਏ। ਇੰਨਾ ਹੀ ਨਹੀਂ ਬਲਕਿ ਉਨ੍ਹਾਂ ਵੱਲੋਂ ਬੱਸਾਂ ਨੂੰ ਬਾਊਂਡ ਕੀਤਾ ਗਿਆ। ਇਸ ਬਾਰੇ ਬੋਲਦੇ ਹੋਏ ਆਰਟੀਓ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਨ੍ਹਾਂ ਬੱਸਾਂ ਨੇ ਟੈਕਸ ਨਹੀਂ ਭਰੇ ਹਨ ਅਤੇ ਜਿਨ੍ਹਾਂ ਕੋਲ ਕਾਗਜ਼ ਨਹੀਂ ਹਨ। ਉਨ੍ਹਾਂ ਤੇ ਸਰਕਾਰ ਦੀ ਹਦਾਇਤਾਂ ਅਨੁਸਾਰ ਨਕੇਲ ਕੱਸੀ ਜਾ ਰਹੀ ਹੈ। ਇਨ੍ਹਾਂ ਹਦਾਇਤਾਂ ਕਾਰਨ ਹੁਣ ਤੱਕ ਚਾਰ ਕਰੋੜ ਤੋਂ ਉਤੇ ਟੈਕਸ ਬੱਸ ਅਪਰੇਟਰਾਂ ਵੱਲੋਂ ਭਰ ਦਿੱਤਾ ਗਿਆ ਹੈ। ਜਿਹੜੀ ਪੰਜਾਬ ਸਰਕਾਰ ਦੀ ਵੱਡੀ ਉਪਲੱਬਧੀ ਹੈ।