ਬਾਰਿਸ਼ ਨਾਲ ਮੌਸਮ ਹੋਇਆ ਸੁਹਾਵਣਾ - ਗਰਮੀ ਤੋਂ ਰਾਹਤ
ਜਲੰਧਰ: ਜਿੱਥੇ ਪੂਰੇ ਪੰਜਾਬ ਵਿੱਚ ਅੱਜ ਤੇਜ਼ ਬਾਰਿਸ਼ ਹੋ ਰਹੀ ਹੈ। ਉੱਥੇ ਜਲੰਧਰ ਵਿੱਚ ਵੀ ਸ਼ੁੱਕਰਵਾਰ ਸਾਮ ਨੂੰ ਮੌਸਮ ਪੂਰੀ ਤਰ੍ਹਾਂ ਸੁਹਾਵਨਾ ਬਣਿਆ ਹੋਇਆ ਹੈ। ਹਾਲਾਂਕਿ ਮੌਸਮ ਵਿੱਚ ਨਮੀ ਹੋਣ ਕਰਕੇ ਥੋੜ੍ਹੀ ਹੁੰਮਸ ਵਾਲਾ ਮੌਸਮ ਬਣਿਆ ਸੀ। ਪਰ ਫਿਰ ਵੀ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਫਿਲਹਾਲ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਹੋ ਰਹੀ ਇਸ ਬਾਰਿਸ਼ ਨਾਲ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਠੰਡਕ ਆਏਗੀ ਅਤੇ ਮੌਸਮ ਵਿੱਚ ਹਲਕੇ ਬਦਲਾਓ ਵੀ ਜਰੂਰ ਆਉਣਗੇ।