ਐਨਆਈਏ ਦੀ ਟੀਮ ਦੀ ਮਨਪ੍ਰੀਤ ਸਿੰਘ ਦੇ ਘਰ ਮੁੜ ਛਾਪੇਮਾਰੀ - ਮਨਪ੍ਰੀਤ ਸਿੰਘ ਦੇ ਘਰ ਮੁੜ ਛਾਪੇਮਾਰੀ
ਅੰਮ੍ਰਿਤਸਰ: ਐਨਆਈਏ ਦੀ ਫੋਰੈਂਸਿਕ ਟੀਮ ਅੱਜ ਮੁੜ ਮਨਪ੍ਰੀਤ ਸਿੰਘ ਦੇ ਘਰ ਪੁੱਜੀ,ਪਰ 15-20 ਮਿੰਟ ਕੋਠੀ ਦਾ ਗੇਟ ਖੜਕਾਉਣ ਤੋਂ ਬਾਅਦ ਅੰਦਰ ਮੌਜੂਦ ਔਰਤਾਂ ਨੇ ਗੇਟ ਨਾ ਖੋਲ੍ਹਿਆ। ਇਸ ਨਾਲ ਟੀਮ ਨੂੰ ਵਾਪਿਸ ਮੁੜ੍ਹਨਾ ਪਿਆ। 15-20 ਮਿੰਟ ਬਾਅਦ ਟੀਮ ਮੁੜ ਮਨਪ੍ਰੀਤ ਸਿੰਘ ਦੀ ਕੋਠੀ ਪੁੱਜੀ ਤੇ ਪਰਿਵਾਰ ਨੇ ਗੇਟ ਖੋਲ੍ਹ ਦਿੱਤਾ ਤੇ ਟੀਮ ਜਾਂਚ ਲਈ ਕੋਠੀ ਅੰਦਰ ਦਾਖਿਲ ਹੋ ਗਈ। ਜ਼ਿਕਰਯੋਗ ਹੈ ਕਿ ਐਨਆਈਏ ਦੀ ਟੀਮ ਨੇ ਕੱਲ੍ਹ ਸਾਰਾ ਦਿਨ ਚਲਾਏ ਅਪਰੇਸ਼ਨ ਤੋਂ ਬਾਅਦ ਰਾਤ 11 ਵਜੇ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮ ਦੇ ਘਰੋਂ 20 ਲੱਖ ਰੁਪਏ ਅਤੇ 9 ਐਮਐਮ ਦੇ 130 ਰੌਂਦ ਬਰਾਮਦ ਹੋਏ ਸਨ। ਇਹ ਮਾਮਲਾ ਹਿਜ਼ਬੁਲ ਮੁਜਾਹਦੀਨ ਨਾਰਕੋ ਟੈਰਰ ਨਾਲ ਜੁੜਿਆ ਹੋਇਆ ਹੈ।