NHM ਮੁਲਾਜ਼ਮਾਂ ਨੇ ਵਾਪਸ ਕੀਤੇ ਸਰਕਾਰ ਨੂੰ ਸਨਮਾਨ ਪੱਤਰ - NHM employees return honorarium to government
ਸ੍ਰੀ ਮੁਕਤਸਰ ਸਾਹਿਬ: ਐੱਨ.ਐੱਚ.ਐੱਮ. ਯੂਨੀਅਨ (NHM Union) ਦਾ ਗੁੱਸਾ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਲਗਾਤਾਰ ਜਾਰੀ ਹੈ। ਐੱਨ.ਐੱਚ.ਐੱਮ. ਦੇ ਮੁਲਾਜ਼ਮਾਂ (NHM Employees) ਨੇ ਕੋਰੋਨਾ (corona) ਦੌਰਾਨ ਮਿਲੇ ਸਨਮਾਨ ਪੱਤਰ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ। ਐੱਨ.ਐੱਚ.ਐੱਮ. ਦੇ ਮੁਲਾਜ਼ਮਾਂ (NHM Employees) ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਹੀ ਨਹੀਂ ਮੰਨੀਆ ਜਾ ਰਹੀਆਂ ਫਿਰ ਸਰਕਾਰ ਵੱਲੋਂ ਦਿੱਤੇ ਮਾਨ ਪੱਤਰਾਂ ਦਾ ਸਾਡੇ ਲਈ ਕੋਈ ਮਹੱਤਤਾ ਨਹੀਂ ਹੈ। ਇਨ੍ਹਾਂ ਮੁਲਾਜ਼ਮਾਂ (NHM Employees) ਦਾ ਕਹਿਣਾ ਸੀ ਕਿ ਅਸੀਂ ਕਰੀਬ 16 ਸਾਲ ਪੁਰਾਣੇ ਅਸੀਂ ਨੌਕਰੀ ਕਰ ਰਹੇ ਹਾਂ ਅਤੇ ਕੋਰੋਨਾ (corona) ਦੌਰਾਨ ਅਸੀਂ ਆਪਣੀਆਂ ਜਾਨਾਂ ਜੋਖ਼ਮ ‘ਚ ਪਾ ਕੇ ਲੋਕਾਂ ਦੀ ਸੇਵਾ ਕੀਤੀ, ਪਰ ਪੰਜਾਬ ਸਰਕਾਰ (Government of Punjab) ਨੇ ਸਾਨੂੰ ਸਨਮਾਨ ਕਰਨ ਦੀ ਬਜਾਏ ਸਾਡੇ ਹੱਕ ਰੱਖ ਕੇ ਸਾਡਾ ਅਪਮਾਨ ਕੀਤਾ।