ਮਨੁੱਖੀ ਅਧਿਕਾਰ ਦਿਵਸ ਮੌਕੇ NGO ਨੇ ਕਿਸਾਨਾਂ ਦੇ ਹੱਕ 'ਚ ਜਗਾਏ ਦੀਵੇ - favor of farmers
ਅੰਮ੍ਰਿਤਸਰ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਉਤਰੇ ਕਿਸਾਨਾਂ ਲਈ ਐਨਜੀਓ ਨੇ ਮਨੁੱਖੀ ਅਧਿਕਾਰਾਂ ਦਿਵਸ ਦੇ ਮੌਕੇ 'ਤੇ ਦੀਵੇ ਜੱਗਾ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੀਵਿਆਂ ਨਾਲ ਲਿਖਿਆ 'ਨੋ ਫਾਰਮਰ, ਨੋ ਫੂਡ'। ਇਸ ਮੌਕੇ 'ਤੇ ਗੱਲ ਕਰਦੇ ਹੋਏ ਐਨਜੀਓ ਕਾਰਡੀਨੇਟਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਇਹ ਕਾਨੂੰਨ ਰੱਦ ਕਰ ਦੇਣ। ਕਿਸਾਨਾਂ ਦੇ ਸਾਥ ਲਈ ਹਰ ਵਰਗ ਅੱਗੇ ਆ ਰਿਹਾ ਹੈ ਤੇ ਸਭ ਆਪੋ ਆਪਣੇ ਤਰੀਕੇ ਨਾਲ ਕੇਂਦਰ ਸਰਕਾਰ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ਾਂ 'ਚ ਹਨ।