ਬਾਜ਼ਾਰ ‘ਚ ਨਕਲੀ ਕੋਰੋਨਾ ਵੈਕਸੀਨ ਦੀਆਂ ਉੱਡੀਆ ਖ਼ਬਰਾਂ !
ਲੁਧਿਆਣਾ: ਕੋਰੋਨਾ (Corona) ਮਹਾਂਮਾਰੀ ‘ਤੇ ਠੱਲ ਪਾਉਣ ਲਈ ਜਿੱਥੇ ਇੱਕ ਪਾਸੇ ਲਗਾਤਾਰ ਵੈਕਸੀਨ (vaccine) ਦੀ ਪ੍ਰਕਿਰਿਆ ਜਾਰੀ ਹੈ। ਉੱਥੇ ਹੀ ਦੂਜੇ ਪਾਸੇ ਹੁਣ ਨਕਲੀ ਵੈਕਸੀਨ (vaccine) ਦੀਆਂ ਖਬਰਾਂ ਤੋਂ ਬਾਅਦ ਸਿਹਤ ਮਹਿਕਮੇ ਨੇ ਅਲਰਟ (Alert) ਜਾਰੀ ਕਰ ਦਿੱਤਾ ਗਿਆ ਹੈ। ਲੁਧਿਆਣਾ ਦੇ ਇਮਿਊਨੀਜੇਸਨ ਅਫ਼ਸਰ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਜ਼ਿਆਦਾਤਰ ਸਰਕਾਰੀ ਅਦਾਰਿਆਂ ਤੋਂ ਹੀ ਵੇਕਸੀਨੇਸ਼ਨ (Vaccination) ਕਰਵਾਉਣ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲੋਕਾਂ ਨੂੰ ਵੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਧਰ ਵਰਲਡ ਹੈਲਥ (World Health) ਅਰਗਨਾਈਜ਼ੇਸ਼ਨ ਦਾ ਕਹਿਣਾ ਹੈ ਕਿ ਬਾਜ਼ਾਰ ਦੇ ਵਿੱਚ ਨਕਲੀ ਕੋਰੋਨਾ ਵੈਕਸੀਨ ਆਉਣ ਨਾਲ ਇਸ ਦੇ ਟਾਰਗੇਟ ਨੂੰ ਢਾਅ ਲੱਗ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਵੈਕਸੀਨ ਦੀ ਜਾਂਚ ਨੂੰ ਲੈਕੇ ਦਿਸ਼ਾ ਨਿਰਦੇਸ਼ ਜਾਰੀ ਹੋਣੇ ਚਾਹੀਦੇ ਹਨ।