ਨਵ ਵਿਆਹੁਤਾ ਨੇ ਭੁਲੇਖੇ ਨਾਲ ਖਾਂਦੀ ਜ਼ਹਿਰੀਲੀ ਵਸਤੂ, ਮੌਤ - ਜ਼ਹਿਰੀਲੀ ਵਸਤੂ
ਰਾਏਕੋਟ ਅਧਿਨ ਪੈਂਦੇ ਪਿੰਡ ਕਾਲਸਾਂ ਵਿਖੇ ਬੀਤੀ ਰਾਤ ਇੱਕ ਨਵ-ਵਿਆਹੁਤਾ ਔਰਤ ਦੀ ਭੁਲੇਖੇ ਨਾਲ ਜ਼ਹਿਰੀਲੀ ਵਸਤੂ ਨਿਗਲਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ, ਪੁਲਿਸ ਥਾਣਾ ਸਦਰ ਰਾਏਕੋਟ ਦੇ ਐਸ.ਐਚ.ਓ ਅਜੈਬ ਸਿੰਘ ਨੇ ਦੱਸਿਆ, ਕਿ ਬੀਤੀ ਰਾਤ ਰਾਏਕੋਟ ਸਦਰ ਪੁਲਿਸ ਨੂੰ ਗਲੋਬਲ ਹਸਪਤਾਲ ਲੁਧਿਆਣਾ ਤੋਂ ਸੂਚਨਾ ਮਿਲੀ ਸੀ। ਇਸ ਸੰਬੰਧ ਵਿੱਚ ਏ.ਐੱਸ. ਆਈ ਸੁਖਦੇਵ ਸਿੰਘ ਨੇ ਮ੍ਰਿਤਕਾਂ ਦੇ ਘਰ ਜਾਂ ਕੇ ਸਥਿਤੀ ਦਾ ਜਾਇਜ਼ਾ ਲਿਆ, ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਮਨਜੀਤ ਕੌਰ ਦੀ ਮਾਤਾ ਗੁਰਮੀਤ ਕੌਰ ਵਾਸੀ ਨੰਗਲ(ਮੋਗਾ) ਨੇ ਪੁਲਿਸ ਪਾਸ ਦਿੱਤੇ ਬਿਆਨਾਂ 'ਚ ਦੱਸਿਆ, ਕਿ ਉਸ ਦੀ ਲੜਕੀ ਮਨਜੀਤ ਕੌਰ ਨੇ ਬੀਤੀ ਰਾਤ ਭੁਲੇਖੇ ਕੋਈ ਜਹਿਰੀਲੀ ਦਵਾਈ ਪੀ ਲਈ ਸੀ, ਜਿਸ ਕਾਰਨ ਲੁਧਿਆਣਾ ਦੇ ਇੱਕ ਹਸਪਤਾਲ 'ਚ ਨਜੀਤ ਕੌਰ ਮੌਤ ਹੋ ਗਈ, ਇਸ ਸਬੰਧ ਵਿੱਚ ਉਸ ਨੂੰ ਕਿਸੇ 'ਤੇ ਕੋਈ ਕੋਈ ਸ਼ੱਕ ਨਹੀਂ ਹੈ। ਇਸ ਲਈ ਉਹ ਕੋਈ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ। ਮ੍ਰਿਤਕਾ ਦੀ ਮਾਤਾ ਗੁਰਮੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਉਪਰੰਤ ਲਾਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।