ਜਲੰਧਰ 'ਚ ਕੂੜੇ ਦੇ ਡੰਪ ’ਚੋਂ ਮਿਲੀ ਨਵ ਜਨਮੀ ਬੱਚੀ - ਜਲੰਧਰ ਨਿਊਜ਼
ਜਲੰਧਰ:ਪ੍ਰਤਾਪ ਬਾਗ ਦੇ ਨੇੜੇੇ ਕੂੜੇ ਦੇ ਡੰਪ ਵਿਚੋਂ ਨਵ ਜੰਮੀ ਬੱਚੀ ਮਿਲੀ (newborn baby was found in a garbage dump)ਹੈ।ਨਵ ਜਨਮੀ ਬੱਚੀ ਟੋਕਰੀ ਵਿੱਚ ਸੁੱਤੀ ਪਈ (baby slept in the basket) ਸੀ। ਜਦੋਂ ਸਵੇਰੇ ਇੱਥੇ ਕੂੜਾ ਚੁੱਕਣ ਆਏ ਸਫ਼ਾਈ ਸੇਵਕਾਂ ਨੇ ਵੇਖਿਆ ਤਾਂ ਉਨ੍ਹਾਂ ਨੇ ਇਸ ਸੰਬੰਧੀ ਥਾਣਾ ਨੰਬਰ ਤਿੰਨ ਨੂੰ ਇਤਲਾਹ ਦਿੱਤੀ। ਏਐਸਆਈ ਅਮਰੀਕ ਸਿੰਘ ਮੌਕੇ 'ਤੇ ਪੁੱਜੇ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।