ਜਲੰਧਰ 'ਚ ਕੂੜੇ ਦੇ ਢੇਰ 'ਤੇ ਮਿਲਿਆ 8 ਮਹੀਨੇ ਦਾ ਭਰੂਣ - ਭਰੂਣ ਮਿਲਿਆ
ਜਲੰਧਰ: ਗੜ੍ਹਾ ਰੋਡ 'ਤੇ ਸਥਿਤ ਪਿਮਸ ਹਸਪਤਾਲ ਕੋਲ ਇੱਕ ਕੂੜੇ ਦੇ ਢੇਰ 'ਤੇ ਇੱਕ ਅੱਠ ਮਹੀਨੇ ਦੇ ਬੱਚੇ ਦਾ ਭਰੂਣ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਹਸਪਤਾਲ ਨਜ਼ਦੀਕ ਮਹਾਰਾਸ਼ਟਰ ਬੈਂਕ ਕੋਲ ਕੂੜੇ ਦਾ ਡੰਪ ਹੈ, ਜਿਥੇ ਇਹ ਭਰੂਣ ਮਿਲਿਆ ਹੈ। ਮਾਮਲੇ ਵਿੱਚ ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਭਰੂਣ ਵੇਖ ਕੇ ਲੱਗ ਰਿਹਾ ਸੀ ਕਿ ਕੁਝ ਅਵਾਰਾ ਜਾਨਵਰਾਂ ਵੱਲੋਂ ਇਸ ਨੂੰ ਨੋਚ-ਨੋਚ ਕੇ ਖਾਧਾ ਗਿਆ। ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਕੇਸ ਦੇ ਅਗਿਆਤ ਲੋਕਾਂ ਤੇ ਖ਼ਿਲਾਫ਼ ਐਫ਼ਆਈਆਰ ਦਰਜ ਕੀਤੀ ਜਾ ਰਹੀ ਹੈ। ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਫ਼ਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਵਾਨਾ ਕਰ ਦਿੱਤਾ ਹੈ।