ਹੈਵਨਲੀ ਪੈਲੇਸ ਬਿਰਧ ਆਸ਼ਰਮ 'ਚ ਪਈਆਂ ਨਵੇਂ ਸਾਲ ਦੀਆਂ ਧੁੰਮਾਂ - ਐਸ.ਡੀ.ਐਮ. ਮਨਕੰਵਲ ਸਿੰਘ ਚਾਹਲ
ਲੁਧਿਆਣਾ: ਹੈਵਨਲੀ ਪੈਲੇਸ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨੇ ਨਵੇਂ ਸਾਲ ਦਾ ਪ੍ਰੋਗਰਾਮ ਬੜੀ ਧੂਮ ਧਾਮ ਨਾਲ ਮਨਾਇਆ, ਜਿਸ ਵਿੱਚ ਹਿੰਦੀ ਫ਼ਿਲਮਾਂ ਦੇ ਪੁਰਾਣੇ ਗੀਤ ਗਾਉਣ ਵਾਲੇ ਗਾਇਕ ਪਹੁੰਚੇ। ਇਨ੍ਹਾਂ ਨੇ ਬਜ਼ੁਰਗਾਂ ਦਾ ਬੜਾ ਮਨੋਰੰਜਨ ਕੀਤਾ ਅਤੇ ਸਾਰੇ ਬਜ਼ੁਰਗ ਇਨ੍ਹਾਂ ਗਾਣਿਆਂ 'ਤੇ ਬੜੇ ਜੋਸ਼ ਨਾਲ ਨੱਚੇ। ਨਵੇਂ ਸਾਲ ਦੀ ਸ਼ੁਰੂਆਤ 'ਤੇ ਇੱਕ ਕੇਕ ਵੀ ਕੱਟਿਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪਾਇਲ ਦੇ ਐਸ.ਡੀ.ਐਮ. ਮਨਕੰਵਲ ਸਿੰਘ ਚਾਹਲ ਅਤੇ ਮਹਾਂ ਮੰਡਲੇਸ਼ਵਰ ਸਵਾਮੀ ਅਦਵੈਤਾ ਨੰਦਾ ਗਿਰੀ ਪਹੁੰਚੇ। ਇਸ ਪ੍ਰੋਗਰਾਮ ਵਿੱਚ ਹਿੰਦੀ ਫ਼ਿਲਮਾਂ ਤੇ ਗਾਣਿਆਂ ਉੱਪਰ ਐਸ.ਡੀ.ਐਮ. ਨੇ ਵੀ ਨੱਚਣਾ ਸ਼ੁਰੂ ਕਰ ਦਿੱਤਾ।