ਨਵੇਂ ਵੋਟਰ 'ਵੋਟਰ ਐਪ' ਤੋਂ ਡਾਊਨਲੋਡ ਕਰ ਸਕਦੇ ਹਨ ਵੋਟਰ ਕਾਰਡ - Voter App'
ਲੁਧਿਆਣਾ: ਚੋਣ ਕਮਿਸ਼ਨ ਨੇ ਵੋਟਰ ਐਪ ਲਾਂਚ ਕੀਤਾ। ਰਾਏਕੋਟ ਦੇ ਇਲੈਕਸ਼ਨ ਸੈੱਲ ਨੇ ਵੋਟਰ ਐਪ ਸਬੰਧੀ ਨਵੇਂ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ। ਇਲੈਕਸ਼ਨ ਸੈੱਲ ਇੰਚਾਰਜ ਹਰਕਮਲ ਕ੍ਰਿਸ਼ਨ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਨਵੇਂ ਵੋਟਰਾਂ ਲਈ ਸਹੂਲਤ ਪ੍ਰਦਾਨ ਕਰਦਿਆਂ 'ਵੋਟਰ ਐਪ' ਲਾਂਚ ਕੀਤੀ ਹੈ। ਇਸ ਰਾਹੀਂ ਨਵੇਂ ਵੋਟਰ ਆਪਣਾ ਵੋਟਰ ਕਾਰਡ ਡਾਊਨਲੋਡ ਕਰ ਕੇ ਹਾਸਲ ਕਰ ਸਕਦੇ ਹਨ। ਇਸ ਲਈ ਨਵੇਂ ਵੋਟਰ ਆਪਣਾ ਰਜਿਸਟਰਡ ਮੋਬਾਇਲ ਨੰਬਰ ਐਪ ਵਿੱਚ ਦਰਜ ਕਰ, ਬੀਐਲਓ ਵੱਲੋਂ ਦਿੱਤੇ ਰੈਫਰੈਂਸ ਨੰਬਰ ਨੂੰ ਦਰਜ ਕਰਕੇ ਆਪਣਾ ਵੋਟਰ ਕਾਰਡ ਮੋਬਾਇਲ ਫੋਨ ਵਿੱਚ ਡਾਊਨਲੋਡ ਕਰ ਸਕਦੇ ਹਨ, ਜਦਕਿ ਪਹਿਲਾਂ ਵੋਟਰ ਕਾਰਡ ਚੋਣ ਕਮਿਸ਼ਨ ਵੱਲੋਂ ਡਾਕ ਰਾਹੀਂ ਭੇਜਿਆ ਜਾਂਦਾ ਸੀ, ਜੋ ਕਾਫੀ ਲੇਟ ਹੋ ਜਾਂਦਾ ਸੀ।