ਪੰਜਾਬ

punjab

ETV Bharat / videos

ਬੱਚਾ ਅਗਵਾ ਕਾਂਡ 'ਚ ਆਇਆ ਨਵਾਂ ਮੋੜ - Dispute with in-laws

By

Published : Dec 11, 2021, 10:28 PM IST

ਹੁਸ਼ਿਆਰਪੁਰ:ਪਿੰਡ ਬੇਗੋਵਾਲ ਛਨੀਆਂ ਤੋਂ 9 ਸਾਲਾ ਬੱਚੇ ਬਲਨੂਰ (9 year old child Balnur) ਨੂੰ ਉਸ ਦੇ ਘਰੋਂ ਕੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ ਸੀ।ਇਸ ਅਗਵਾ ਕਾਂਡ ਵਿੱਚ ਉਸ ਸਮੇਂ ਨਵਾਂ ਮੋੜ ਆਇਆ ਹੈ। ਜਦੋਂ ਬਲਨੂਰ ਦੀ ਮਾਂ ਹਰਮੀਤ ਕੌਰ ਨੇ ਇੱਕ ਵੀਡੀਓ ਜਾਰੀ (Video released) ਕੀਤਾ ਹੈ। ਉਸ ਨੇ ਕਿਹਾ ਹੈ ਕਿ ਉਸ ਦਾ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ (Dispute with in-laws) ਚੱਲ ਰਿਹਾ ਹੈ। ਕਰੀਬ ਇੱਕ ਸਾਲ ਪਹਿਲਾਂ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਘਰੋਂ ਕੱਢ ਦਿੱਤਾ ਸੀ। ਮੇਰੇ ਜੇਠ ਦੀਆਂ ਤਿੰਨ ਧੀਆਂ ਹੋਣ ਕਾਰਨ ਮੇਰਾ ਸਹੁਰਾ ਪਰਿਵਾਰ ਮੇਰੇ ਲੜਕੇ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਹੁਣ ਉਹ ਮੇਰੇ ਨਾਲ ਹੈ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਵੀਡੀਓ ਵਿੱਚ ਬਲਨੂਰ ਨੇ ਇਹ ਵੀ ਕਿਹਾ ਹੈ ਕਿ ਉਹ ਮਾਂ ਦੇ ਸੁਰੱਖਿਅਤ ਹੱਥਾਂ ਵਿੱਚ ਹੈ। ਡੀਐਸਪੀ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਬੱਚਾ ਮਾਂ ਕੋਲ ਹੈ। ਹੁਣ ਉਸ ਨੇ ਸਵੀਕਾਰ ਕਰ ਲਿਆ ਹੈ। ਫਿਰ ਵੀ ਅਸੀਂ ਬੱਚੇ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ABOUT THE AUTHOR

...view details