ਰਾਜ ਭਵਨ ਦੇ ਬਾਹਰ ਪੰਜਾਬ ਦੇ ਨਵੇਂ ਮੁੱਖ ਮੰਤਰੀ ਚੰਨੀ ਦੇ ਲੱਗੇ ਨਾਅਰੇ, ਦੇਖੋ ਵੀਡੀਓ - ਨਵੇਂ ਮੁੱਖ ਮੰਤਰੀ
ਚੰਡੀਗੜ੍ਹ: ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਚੁੱਕੇ ਹਨ ਜਿਨ੍ਹਾਂ ਨੂੰ ਲੈ ਕੇ ਰਾਜ ਭਵਨ ਦੇ ਬਾਹਰ ਜਸ਼ਨ ਦਾ ਮਾਹੌਲ ਬਣ ਗਿਆ ਹੈ। ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖ਼ੁਸੀ ਵਿੱਚ ਰਾਜ ਭਵਨ ਦੇ ਬਾਹਰ ਭੰਗੜੇ ਪਾਏ ਜਾ ਰਹੇ ਹਨ। ਇਸ ਵਿੱਚ ਭਾਰੀ ਮਾਤਰਾ ਵਿੱਚ ਚੰਨੀ ਦੇ ਸਮਰਥੱਕ ਪਹੁੰਚ ਚੁੱਕੇ ਹਨ। ਰਾਜ ਭਵਨ ਦੇ ਬਾਹਰ ਚਰਨਜੀਤ ਚੰਨੀ ਦੇ ਨਾਂ ਦੇ ਨਾਅਰਿਆਂ ਦੀਆਂ ਗੂੰਜਾਂ ਸੁਣਾਈ ਦੇ ਰਹੀਆਂ ਹਨ। ਇਸ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਕਈ ਜਵਾਨ ਤਾਇਨਾਤ ਕੀਤੇ ਗਏ ਹਨ।