ਸ੍ਰੀ ਹਰਿਮੰਦਰ ਸਾਹਿਬ ਸੁਰੰਗ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ! - ਬੀਬੀ ਜਾਗੀਰ ਕੌਰ
ਅੰਮ੍ਰਿਤਸਰ: ਬੀਤੇ ਦਿਨੀਂ ਕੁਝ ਤਸਵੀਰਾਂ SOCIAL ਮੀਡੀਆ ਤੇ ਕਾਫੀ VIRAL ਹੋ ਰਹੀਆਂ ਸਨ ਕਿ ਸ੍ਰੀ ਹਰਿਮੰਦਰ ਸਾਹਿਬ 'ਚ ਇੱਕ ਸੁਰੰਗ ਮਿਲੀ ਸੀ, ਹਾਲਾਂਕਿ ਉਸ ਸੁਰੰਗ ਨੂੰ ਲੈਕੇ ਕਈ ਬਿਆਨ ਵੀ ਨਿਕਲ ਕੇ ਸਾਹਮਣੇ ਆਏ ਸਨ। ਇਸ ਮਸਲੇ ਤੇ DC ਅੰਮ੍ਰਿਤਸਰ ਦਾ ਬਿਆਨ ਵੀ ਸਾਹਮਣੇ ਆਇਆ ਅਤੇ ਬੀਬੀ ਜਗੀਰ ਕੌਰ ਵੀ ਮੀਡਿਆ ਦੇ ਸਾਹਮਣੇ ਆਏ ਸਨ ਅਤੇ ਸ਼ਨੀਵਾਰ ਦੇ ਦਿਨ ਉਹਨਾਂ ਕਿਹਾ ਕਿ DC ਸਾਬ੍ਹ ਨਾਲ ਇਸ ਬਾਬਤ ਮੁਲਾਕਾਤ ਕੀਤੀ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।