ਨਵੀਂ ਪਾਰਟੀ ਦਾ ਜਲਦ ਹੀ ਕੀਤਾ ਜਾਵੇਗਾ ਐਲਾਨ: ਗੁਰਨਾਮ ਸਿੰਘ ਚਡੂਨੀ - ਨਵੀਂ ਪਾਰਟੀ
ਮਾਨਸਾ: ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਦੁਆਰਾ ਅੱਜ ਸਰਦੂਲਗੜ੍ਹ ਸਬ-ਡਵੀਜ਼ਨ ਦੇ ਪਿੰਡ ਫੱਤਾ ਮਲੂਕਾ ਵਿੱਚ ਇੱਕ ਕਿਸਾਨ ਪੰਚਾਇਤ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਹਰੇਕ ਪਿੰਡ ਤੋਂ 10 ਬੰਦੇ ਕਿਸਾਨ ਅੰਦੋਲਨ ਵਿੱਚ ਜ਼ਰੂਰ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਵੇਂ ਪਾਰਟੀ ਦਾ ਐਲਾਨ ਜਲਦ ਕੀਤਾ ਜਾਵੇਗਾ, ਉਹ ਖੁਦ ਪੰਜਾਬ ਤੋਂ ਚੋਣਾਂ ਨਹੀਂ ਲੜਨਗੇ ਅਤੇ ਪੰਜਾਬ ਦੇ ਲੀਡਰਾਂ ਵਜੋਂ ਚੰਗੇ ਲੋਕਾਂ ਨੂੰ ਅੱਗੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ। ਆਮ ਜਨਤਾ ਅਤੇ ਕਿਸਾਨਾਂ ਨੂੰ ਇਸ ਹਾਲਤ ਵਿੱਚ ਲੈ ਕੇ ਆਉਣ ਵਾਲੀਆਂ ਇਹ ਰਾਜਨੀਤਿਕ ਪਾਰਟੀਆਂ ਹੀ ਹਨ।