ਨੀਟੂ ਸ਼ਟਰਾਂਵਾਲੇ ਨੇ ਬਣਾਈ ਨਵੀਂ ਪਾਰਟੀ, ਲੋਕਾਂ ਨੇ ਕਿਹਾ... - Nitu Shutranwale
ਹੁਸ਼ਿਆਰਪੁਰ: ਪਿਛਲੇ ਕੁਝ ਸਮੇਂ ਤੋਂ ਆਪਣੀਆਂ ਹਾਸਰਸ ਗੱਲਾਂ ਕਾਰਨ ਸੋਸ਼ਲ ਮੀਡੀਆ (Social media) ‘ਤੇ ਪ੍ਰਸਿੱਧ ਹੋਏ ਨੀਟੂ ਸ਼ਟਰਾਂਵਾਲਾ (Nitu Shutterwala) ਜੋ ਕਿ ਅਕਸਰ ਦੇਸ਼ ਦੀ ਰਾਜਨੀਤੀ (Politics) ਨੂੰ ਲੈ ਕੇ ਗੱਲਾਂ ਕਰਦੇ ਰਹਿੰਦੇ ਹਨ। ਬੀਤੇ ਸਮੇਂ ‘ਚ ਉਨ੍ਹਾਂ ਵੱਲੋਂ ਜਲੰਧਰ (Jalandhar) ਤੋਂ ਚੋਣਾਂ ਵੀ ਲੜੀਆਂ ਸਨ। ਹੁਣ ਦੁਬਾਰਾ ਤੋਂ ਨੀਟੂ ਸ਼ਟਰਾਂਵਾਲਾ (Nitu Shutterwala) ਵੱਲੋਂ ਰਾਜਨੀਤੀ (Politics) ਦੇ ਖੇਤਰ ‘ਚ ਐਂਟਰੀ ਕਰਦਿਆਂ ਹੋਇਆਂ ਨਵੀਂ ਪਾਰਟੀ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਪਾਰਟੀ ਦਾ ਨਾਮ ਉਨ੍ਹਾਂ ਵੱਲੋਂ ਐੱਨ.ਆਰ.ਆਈ. ਆਜ਼ਾਦ ਪਾਰਟੀ (NRI Independent Party) ਰੱਖਿਆ ਜਾਵੇਗਾ। ਉਧਰ ਸਥਾਨਕ ਲੋਕਾਂ ਨੇ ਨੀਟੂ ਸ਼ਟਰਾਂਵਾਲੇ ਦੀ ਪਾਰਟੀ ਨੂੰ ਲੈਕੇ ਕਈ ਸਵਾਲ ਚੁੱਕੇ ਹਨ।